ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਗਾ ਨੇੜੇ ਨੌਜਵਾਨ ਨੇ 5 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਕੀਤੀ ਖ਼ੁਦਕੁਸ਼ੀ

​​​​​​​ਮੋਗਾ ਨੇੜੇ ਨੌਜਵਾਨ ਨੇ 6 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਕੀਤੀ ਖ਼ੁਦਕੁਸ਼ੀ

ਮੋਗਾ ਜ਼ਿਲ੍ਹੇ ’ਚ ਬਾਘਾਪੁਰਾਣਾ ਲਾਗਲੇ ਪਿੰਡ ਨੱਥੂਵਾਲਾ ’ਚ ਇੱਕ ਬੇਹੱਦ ਦਰਦਨਾਕ ਭਾਣਾ ਵਰਤ ਗਿਆ ਹੈ। ਇੱਥੇ ਸ਼ੁੱਕਰਵਾਰ ਦੇਰ ਰਾਤੀਂ ਸੰਦੀਪ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰ ਕੇ ਬਾਅਦ ਵਿੱਚ ਆਪ ਵੀ ਖ਼ੁਦਕੁਸ਼ੀ ਕਰ ਲਈ ਹੈ।

 

 

ਇੰਝ ਇੱਕੋ ਥਾਂ ਉੱਤੇ 6 ਲਾਸ਼ਾਂ ਵੇਖ ਕੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਨਿਰਾਸ਼ ਵਿਅਕਤੀ ਸੰਦੀਪ ਸਿੰਘ ਨੇ ਆਪਣੀ ਦਾਦੀ ਗੁਰਦੀਪ ਕੌਰ (80), ਪਿਤਾ ਮਨਜੀਤ ਸਿੰਘ (60), ਮਾਂ ਬਿੰਦਰ ਕੌਰ (58), ਭੈਣ ਅਮਨਜੋਤ ਕੌਰ (30) ਤੇ ਭਾਣਜੀ ਮਨਮੀਤ ਕੌਰ (4) ਦਾ ਕਤਲ ਕਰ ਦਿੱਤਾ ਹੈ।

ਮੋਗਾ ਨੇੜੇ ਨੌਜਵਾਨ ਨੇ 6 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਕੀਤੀ ਖ਼ੁਦਕੁਸ਼ੀ

 

ਘਰ ਵਿੱਚ ਦਾਦਾ ਵੀ ਮੌਜੂਦ ਸੀ ਪਰ ਉਹ ਬਚ ਗਏ ਹਨ ਤੇ ਗੰਭੀਰ ਜ਼ਖ਼ਮੀ ਹਨ। ਹੁਣ ਤੱਕ ਇਕੱਤਰ ਜਾਣਕਾਰੀ ਮੁਤਾਬਕ 22 ਸਾਲਾ ਨੌਜਵਾਨ ਨੇ ਪਰਿਵਾਰ ਦੇ 5 ਜੀਆਂ ਨੂੰ ਗੋਲ਼ੀਆਂ ਮਾਰ ਕੇ ਖ਼ਤਮ ਕਰ ਦਿੱਤਾ ਤੇ ਬਾਅਦ ’ਚ ਆਪਣੇ–ਆਪ ਨੂੰ ਵੀ ਗੋਲ਼ੀ ਮਾਰ ਲਈ।

 

 

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕੁਝ ਦਿਨਾਂ ਵਿੱਚ ਹੀ ਵਿਆਹ ਹੋਣਾ ਤੈਅ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇੱਕ ਭੈਣ ਦਾ ਵਿਆਹ ਪਿੰਡ ਸ਼ਹਿਜ਼ਾਦੀ ਵਿਖੇ ਹੋਇਆ ਸੀ ਤੇ ਹੁਣ ਵਿਦੇਸ਼ ਵਿੱਚ ਰਹਿ ਰਹੀ ਹੈ।

 

 

ਸੰਦੀਪ ਸਿੰਘ ਕੱਲ੍ਹ ਸ਼ੁੱਕਰਵਾਰ ਨੂੰ ਹੀ ਆਪਣੀ ਭੈਣ ਤੇ ਭਾਣਜੀ ਨੂੰ ਉਸ ਦੇ ਸਹੁਰੇ ਪਰਿਵਾਰ ਤੋਂ ਲੈ ਕੇ ਆਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਸੰਦੀਪ ਸਿੰਘ ਆਪਣੇ ਵਿਆਹ ਲਈ ਰਾਜ਼ੀ ਨਹੀਂ ਸੀ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਉੱਤੇ ਵਿਆਹ ਦਾ ਦਬਾਅ ਬਣਾ ਰਹੇ ਸਨ।

 

 

ਸੰਦੀਪ ਸਿੰਘ 19 ਪੰਨਿਆਂ ਦਾ ਇੱਕ ਖ਼ੁਦਕੁਸ਼ੀ–ਨੋਟ ਵੀ ਛੱਡ ਗਿਆ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਵਿਆਹ ਕਰਵਾਉਣ ਦੇ ਕਾਬਲ ਨਹੀਂ ਹੈ; ਇਸ ਲਈ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਉਸ ਦਾ ਜ਼ਬਰਦਸਤੀ ਵਿਆਹ ਕੀਤਾ ਜਾ ਰਿਹਾ ਹੈ ਪਰ ਉਹ ਖ਼ੁਸ਼ ਨਹੀਂ ਹੈ।

 

 

ਸੰਦੀਪ ਸਿੰਘ ਦੇ ਨੇੜੇ ਰਹੇ ਕੁਝ ਦੋਸਤਾਂ ਨੇ ਦੱਸਿਆ ਕਿ ਉਸ ਨੂੰ ਗੁਪਤ ਰੋਗ ਸੀ ਤੇ ਉਹ ਖ਼ੁਦ ਨੂੰ 'ਨਾਮਰਦ' ਸਮਝਦਾ ਸੀ, ਜਿਸ ਕਾਰਨ ਉਹ ਵਿਆਹ ਨਹੀਂ ਸੀ ਕਰਵਾ ਰਿਹਾ। ਅੱਜ–ਕੱਲ੍ਹ ਉਹ ਸ਼ਰਾਬ ਵੀ ਬਹੁਤ ਜ਼ਿਆਦਾ ਪੀਣ ਲੱਗ ਪਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth commits suicide after murdering 6 family members near Moga