ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਇੰਦਵਾਲ ਸਾਹਿਬ ਲਾਗੇ ਨੌਜਵਾਨ ਦਾ ਕਤਲ

ਗੋਇੰਦਵਾਲ ਸਾਹਿਬ

ਮੋਟਰਸਾਇਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਅੱਜ ਮੰਗਲਵਾਰ ਨੂੰ 24 ਸਾਲਾਂ ਦੇ ਇੱਕ ਨੌਜਵਾਨ ਜਗਦੇਵ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਤਰਨ ਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਸਬ–ਡਿਵੀਜ਼ਨ ’ਚ ਪੈਂਦੇ ਪਿੰਡ ਏਕਲਗੜਾ ਵਿਖੇ ਵਾਪਰੀ।

 

 

ਪਿੰਡ ਦੀਨੇਵਾਲ ਦਾ ਰਹਿਣ ਵਾਲਾ ਜਗਦੇਵ ਸਿੰਘ ਆਪਣੇ ਦੋਸਤ ਸੁਖਰਾਜ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਤੋਂ ਇੱਕ ਜਿੰਮ ਤੋਂ ਘਰ ਪਰਤ ਰਿਹਾ ਸੀ। ਉਹ ਦੋਵੇਂ ਰਾਇਲ ਇਨਫ਼ੀਲਡ ਮੋਟਰਸਾਇਕਲ ’ਤੇ ਸਵਾਰ ਸਨ। ਦੋ ਜਣਿਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਉਨ੍ਹਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੋਵਾਂ ਨੇ ਉੱਥੋਂ ਭੱਜਣ ਦਾ ਜਤਨ ਕੀਤਾ ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ।

 

 

ਇਸ ਦੌਰਾਨ ਜਗਦੇਵ ਸਿੰਘ ਦੇ ਦੋ ਗੋਲੀਆਂ ਲੱਗੀਆਂ ਤੇ ਉਹ ਸੜਕ ਉੱਤੇ ਡਿੱਗ ਪਿਆ। ਸੁਖਰਾਜ ਉੱਥੋਂ ਬਚ ਨਿੱਕਲਣ ਵਿੱਚ ਸਫ਼ਲ ਹੋ ਗਿਆ। ਸ਼ੱਕੀ ਵਿਅਕਤੀ ਮੌਕੇ ਉੱਤੇ ਆਪਣੀ ਮੋਟਰਸਾਇਕਲ ਛੱਡ ਕੇ ਇੱਕ ਕਾਰ ਵਿੱਚ ਬਹਿ ਕੇ ਫ਼ਰਾਰ ਹੋ ਗਏ। ਪੁਲਿਸ ਨੇ ਉਸ ਮੋਟਰਸਾਇਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

 

 

ਕੁਝ ਰਾਹਗੀਰਾਂ ਨੇ ਜਗਦੇਵ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤਰਨ ਤਾਰਨ ਦੇ ਐੱਸਪੀ ਕੁਲਦੀਪ ਸਿੰਘ ਚਾਹਲ, ਐੱਸਪੀ (ਜਾਂਚ) ਹਰਜੀਤ ਸਿੰਘ, ਡੀਐੱਸਪੀ (ਨਗਰ) ਕੰਵਲਜੀਤ ਸਿੰਘ ਆਪਣੀ ਟੀਮ ਸਮੇਤ ਘਟਨਾ ਸਥਾਨ ਉੱਤੇ ਪੁੱਜੇ ਤੇ ਤਹਿਕੀਕਾਤ ਸ਼ੁਰੂ ਕੀਤੀ।

 

 

ਐੱਸਐੱਸਪੀ ਸ੍ਰੀ ਚਾਹਲ ਨੇ ਦੱਸਿਆ ਕਿ ਇਹ ਮਾਮਲਾ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਵੈਰੋਵਾਲ ਪੁਲਿਸ ਥਾਣਾ ਅਧੀਨ ਪੈਂਦੇ ਇਲਾਕੇ ’ਚ ਰਹਿੰਦੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A youth murdered near Goindwal sahib