ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਤੇ ਅਕਾਲੀ ਵਿਧਾਇਕਾਂ ਵੱਲੋਂ ਪੰਜਾਬ ਅਸੈਂਬਲੀ ਸਾਹਵੇਂ ਰੋਸ ਮੁਜ਼ਾਹਰਾ

ਆਮ ਆਦਮੀ ਪਾਰਟੀ ਤੇ ਅਕਾਲੀ ਵਿਧਾਇਕਾਂ ਵੱਲੋਂ ਪੰਜਾਬ ਅਸੈਂਬਲੀ ਸਾਹਵੇਂ ਰੋਸ ਮੁਜ਼ਾਹਰਾ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵਿਧਾਇਕਾਂ ਨੇ ਅੱਜ ਚੰਡੀਗੜ੍ਹ ’ਚ ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਪ੍ਰਦਰਸ਼ਨ ਕੀਤਾ।

 

 

ਆਮ ਆਦਮੀ ਪਾਰਟੀ ਤੇ ਅਕਾਲੀ ਵਿਧਾਇਕਾਂ ਨੇ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੂੰ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ।

 

 

ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਵਿਧਾਇਕਾਂ ਨੇ ਮੰਤਰੀ ਭਾਰਤ ਭੂਸ਼ਨ ਆਸ਼ੂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ।

ਆਮ ਆਦਮੀ ਪਾਰਟੀ ਤੇ ਅਕਾਲੀ ਵਿਧਾਇਕਾਂ ਵੱਲੋਂ ਪੰਜਾਬ ਅਸੈਂਬਲੀ ਸਾਹਵੇਂ ਰੋਸ ਮੁਜ਼ਾਹਰਾ

 

ਸਦਨ ਅੰਦਰ ਵੀ ਦੋਵੇਂ ਵਿਰੋਧੀ ਪਾਰਟੀਆਂ ਨੇ ਡੀਜੀਪੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਰੌਲੇ–ਰੱਪੇ ਕਾਰਨ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਫਿਰ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ, ਤਦ ਇੱਕਜੁਟ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਨੂੰ ਮੁੜ ਮੁਲਤਵੀ ਕਰਨਾ ਪਿਆ।

 

 

ਪੰਜਾਬ ਵਿਧਾਨ ਸਭਾ ’ਚ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਆਮ ਆਦਮੀ ਪਾਰਟੀ ਤੇ ਅਕਾਲੀ ਵਿਧਾਇਕ ਸਦਨ ਦੇ ਐਨ ਵਿਚਕਾਰ ਪੁੱਜ ਗਏ ਸਨ। ਉਨ੍ਹਾਂ ਡੀਜੀਪੀ ਤੇ ਸ੍ਰੀ ਆਸ਼ੂ ਵਿਰੁੱਧ ਨਾਅਰੇਬਾਜ਼ੀ ਕੀਤੀ। ਤਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ’ਚ ਮੌਜੂਦ ਨਹੀਂ ਸਨ ਪਰ ਸ੍ਰੀ ਆਸ਼ੂ ਉੱਥੇ ਸਨ।

 

 

ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਬਾਰੇ ਡੀਜੀਪੀ ਨੇ ਇੱਕ ਸਮਾਰੋਹ ’ਚ ਕਥਿਤ ਤੌਰ ’ਤੇ ਬਿਆਨ ਦਿੱਤਾ ਸੀ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ  ਵਾਪਸ ਆਉਣ ਤੱਕ ਅੱਤਵਾਦੀ ਬਣਾਏ ਜਾ ਸਕਦੇ ਹਨ। ਛੇ ਘੰਟਿਆਂ ’ਚ ਕੋਈ ਵੀ ਬੰਬ ਬਣਾਉਣਾ ਸਿੱਖ ਸਕਦਾ ਹੈ।

 

 

ਪਰ ਬਾਅਦ ’ਚ ਉਨ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਕਹਿਣ ਦਾ ਅਰਥ ਇਹ ਸੀ ਖ਼ਤਰਾ ਸ਼ਰਧਾਲੂਆਂ ਤੋਂ ਨਹੀਂ, ਸਗੋਂ ਪਾਕਿਸਤਾਨ ’ਚ ਬੈਠੀਆਂ ਵਿਰੋਧੀ ਤਾਕਤਾਂ ਤੋਂ ਹੈ।

 

 

ਅਕਾਲੀ ਦਲ ਨੇ ਡੀਜੀਪੀ ਦੇ ਇਸ ਬਿਆਨ ਬਾਰੇ ਚੇਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਡੀਜੀਪੀ ਮਾਫ਼ੀ ਨਹੀਂ ਮੰਗਦੇ, ਤਦ ਤੱਕ ਵਿਧਾਨ ਸਭਾ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦਾ ਵੀ ਇਸ ਮੁੱਦੇ ’ਤੇ ਇਹੋ ਸਟੈਂਡ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAM Aadmi Party and Akali MLAs protest before Punjab Legislative Assembly