ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਨੇ CBI ਕਲੋਜ਼ਰ ਰਿਪੋਰਟ ’ਤੇ ਕੈਪਟਨ ਸਰਕਾਰ ਨੂੰ ਘੇਰਿਆ

---ਮੁੱਖ ਮੰਤਰੀ ਅਤੇ ਡੀ.ਜੀ.ਪੀ ਦਾ ਵੱਖ ਵੱਖ ਬਿਆਨ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਣਾ – ਅਮਨ ਅਰੋੜਾ

 

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੀਬੀਆਈ ਨੇ ਸੀਬੀਆਈ ਕੋਰਟ ਮੋਹਾਲੀ ਤੋਂ ਨਵੇਂ ਤੱਥਾਂ ਦੇ ਆਧਾਰ ਤੇ ਬਰਗਾੜੀ ਵਾਲੇ ਤਿੰਨ ਕੇਸਾਂ ਦੀ ਕਲੋਜਰ ਰਿਪੋਰਟ ਨੂੰ ਫਿਰ ਤੋਂ ਇਨਵੇਸਟੀਗੇਸ਼ਨ ਕਰਨ ਦੀ ਇਜਾਜਤ ਮੰਗੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸੀਬੀਆਈ ਨੇ ਇਹ ਇਜਾਜਤ ਡੀ ਜੀ ਪੀ ਪ੍ਰਮੋਦ ਕੁਮਾਰ ਡਾਇਰੈਕਟਰ ਇਨਵੇਸਟੀਗੇਸ਼ਨ ਦੀ ਇਕ ਚਿੱਠੀ ਦੇ ਆਧਾਰ ਤੇ ਮੰਗੀ ਹੈ ਜਿਸ ਵਿਚ ਡੀ ਜੀ ਪੀ ( ਡਾਇਰੈਕਟਰ ਇਨਵੈਸਟੀਗੇਸ਼ਨ ) ਨੇ ਸੀਬੀਆਈ ਨੂੰ ਕਿਹਾ ਹੈ ਕਿ ਸੀਬੀਆਈ ਇਸ ਨੂੰ ਹੋਰ ਤੱਥਾਂ ਦੇ ਆਧਾਰ ਤੇ ਇਸ ਦੀ ਜਾਂਚ ਕਰੇ।

 

ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਉਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਇਤਰਾਜ ਕਰਦਿਆਂ ਕਿਹਾ ਕਿ ਸੀਬੀਆਈ ਇਸ ਤਰਾਂ ਨਹੀ ਕਰ ਸਕਦੀ, ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਹੋਮ ਵਿਭਾਗ ਦਾ ਆਪਣਾ ਹੀ ਡੀ ਜੀ ਪੀ ਖੁਦ ਦੁਬਾਰਾ ਤੋਂ ਉਕਤ ਤਿੰਨ ਕੇਸਾਂ ਦੀ ਮੁੜ ਤੋਂ ਜਾਂਚ ਕਰਨ ਦੀ ਗੱਲ ਕਰ ਰਿਹਾ ਹੈ ਤੇ ਮੁੱਖ ਮੰਤਰੀ ਇਸ ਤੇ ਭੜਕ ਰਹੇ ਹਨ ਇਹ ਸਭ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਦਾ ਯਤਨ ਹੈ ਅਤੇ ਲੋਕਾਂ ਨੂੰ ਮੂਰਖ ਬਨਾਉਣ ਦੀ ਗੱਲ ਹੈ।

 

ਉਨਾਂ ਪ੍ਰਸ਼ਨ ਖੜਾ ਕੀਤਾ ਕਿ ਡੀ ਜੀ ਪੀ ਇਸ ਤਰਾਂ ਬਿਨਾਂ ਸਰਕਾਰ ਦੇ ਇਸ਼ਾਰੇ ਤੋਂ ਇਹ ਸਭ ਕਿਵੇ ਕਰ ਸਕਦਾ ਹੈ। ਉਨਾਂ ਇਹ ਵੀ ਕਿਹਾ ਕਿ ਡੀ ਜੀ ਪੀ ਪ੍ਰਮੋਦ ਕੁਮਾਰ ਦ ਦੂਸਰੀ ਜਾਂਚ ਜਿਸ ਵਿਚ ਕੋਟਕਪੁਰਾ ਤੇ ਬਹਿਬਲ ਕਲਾਂ ਵਿਚ ਫਾੲਰਿੰਗ ਹੋਈ ਸੀ ਜਿਸ ਵਿਚ ਦੋ ਮੋਤਾਂ ਹੋਈਆਂ ਸਨ ਦੀ ਐਸ ਆਈ ਟੀ ਦਾ ਹੈਡ ਹਨ, ਇਨਾਂ ਦੀ ਜਾਂਚ ਦਾ ਬਰਗਾੜੀ ਵਾਲੇ ਕੇਸ ਜਿਸ ਵਿਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਹੋਈ ਸੀ, ਨਾਲ ਕੋਈ ਸਬੰਧ ਨਹੀ ਸੀ ਇਸ ਤੱਥ ਦੇ ਆਧਾਰ ਤੇ ਉਹ ਸੀਬੀਆਈ ਨੂੰ ਤਿੰਨ ਕੇਸਾਂ ਦੀ ਕਲੋਜਰ ਰਿਪੋਰਟ ਦੀ ਮੁੜ ਜਾਂਚ ਬਾਰੇ ਲਿਖ ਹੀ ਨਹੀ ਸਕਦੇ ਹਨ ਦੂਸਰਾ ਅਜਿਹਾ ਅਧਿਕਾਰੀ ਜੋ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਚਿੱਠੀ ਲਿਖ ਰਿਹਾ ਹੈ ਉਹ ਖੁਦ ਕੋਟਕਪੁਰਾ ਤੇ ਬਹਿਬਲ ਕਲਾਂ ਦੇ ਕੇਸ ਵਿਚ ਕੀ ਇਨਸਾਫ ਦੇਣਗੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸ਼੍ਰੀ ਅਰੋੜਾ ਨੇ ਕਿਹਾ ਕਿ ਉਕਤ ਡੀ ਜੀ ਪੀ ਕੋਲ ਕੋਈ ਅਧਿਕਾਰ ਨਾ ਹੁੰਦਿਆਂ ਹੋਇਆਂ ਵੀ ਸੀਬੀਆਈ ਨੂੰ ਚਿੱਠੀ ਕਿਸ ਦੇ ਇਸ਼ਾਰੇ ਤੇ ਲਿਖ ਰਿਹਾ ਹੈ ਤੇ ਦੂਸਰਾ ਪੰਜਾਬ ਵਿਧਾਨ ਸਭਾ ਵਿਚ 28 ਅਗਸਤ 2018 ਨੂੰ ਮਤਾ ਪਾਸ ਕੀਤਾ ਸੀ ਕਿ ਤਿੰਨ ਕੇਸ ਜੋ ਬਰਗਾੜੀ ਵਾਲੇ ਹਨ ਉਹ ਸੀਬੀਆਈ ਤੋਂ ਵਾਪਿਸ ਲਏ ਜਾਣ ਪਰ ਉਹ ਕੇਸ ਸਰਕਾਰ ਨੇ ਸੀਬੀਆਈ ਤੋਂ ਵਾਪਿਸ ਨਹੀ ਲਏ ਅਤੇ ਹੁਣ ਸੀਬੀਆਈ ਨੂੰ ਵਿਚ ਲੈ ਕੇ ਉਸ ਨੂੰ ਚਿੱਠੀ ਲਿਖ ਕੇ, ਇਕ ਡਰਾਮਾ ਕਰਨਾ, ਲੋਕਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਹੈ, ਸਰਕਾਰ ਦੀ ਇਨਾਂ ਮਸਲਿਆਂ ਵਿਚ ਨੀਅਤ ਬਿਲਕੁਲ ਸਾਫ ਨਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aam Aadmi Party has surrounded the Captain Government on the CBI closure report