ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਦੇ ਬਾਗ਼ੀ ਸੁਖਪਾਲ ਖਹਿਰਾ ਨੂੰ 'ਬਾਗ਼ੀ' ਅਖਵਾਉਣਾ ਬੜਾ ਪਸੰਦ

ਸੁਖਪਾਲ ਸਿੰਘ ਖਹਿਰਾ

ਆਮ ਆਦਮੀ ਪਾਰਟੀ ਤੋਂ ਬਗ਼ਾਵਤ ਕਰ ਚੁੱਕੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ 'ਬਾਗ਼ੀ' ਅਖਵਾਉਣਾ ਪਸੰਦ ਹੈ। ਪਿਛਲੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ 'ਅਸੀਂ ( 8 ਬਾਗ਼ੀ ਐਮਐਲਏ) ਬਾਗ਼ੀ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਬਾਗ਼ੀ ਹੀ ਪਸੰਦ ਹਨ।

 

ਤਿੰਨ ਮਹੀਨੇ ਪਹਿਲਾਂ ਵਿਰੋਧੀ ਦਿਰ ਦੀ ਕੁਰਸੀ ਖੁੱਸਣ ਤੋਂ ਬਾਅਦ ਸੁਖਪਾਲ ਖਹਿਰਾ ਨੇ 7 ਹੋਰ ਵਿਧਾਇਕਾਂ ਨਾਲ ਮਿਲ ਕੇ ਪਾਰਟੀ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਲਿਆ ਸੀ। ਜਦੋਂ ਖਹਿਰਾ ਨੂੰ ਪੁੱਛ ਲਿਆ ਗਿਆ ਕਿ ਕੀ ਫ਼ਿਰ ਤੁਸੀਂ ਬਗ਼ਾਵਤੀ ਰੁਖ ਜਾਰੀ ਰੱਖੋਗੇ ਤਾਂ ਖਹਿਰਾ ਨੇ ਜਵਾਬ ਦਿੱਤਾ ਕਿ ਇਹ ਗੱਲ ਤਾਂ ਮੈਂ ਹਲਕੇ ਜਿਹੇ ਮਜ਼ਾਕੀਆ ਅੰਦਾਜ਼ ਵਿੱਚ ਕਹੀ ਸੀ। 

 

ਜਦੋਂ ਪੱਤਰਕਾਰਾਂ ਨੇ ਕਿਹਾ ਕਿ ਜਦੋਂ ਕੋਈ ਵੀ ਆਗੂ ਸੱਤਾ ਵਿੱਚ ਆ ਜਾਂਦਾ ਹੈ ਤਾਂ ਉਹ ਕਿਸੇ ਦੀ ਬਗ਼ਾਵਤ ਪਸੰਦ ਨਹੀਂ ਕਰਦਾ। ਇਸ ਗੱਲ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ ਕਿ 'ਤੁਸੀਂ ਸਾਨੂੰ ਸੱਤਾ ਤਾਂ ਦਿਓ, ਅਸੀਂ ਬਾਗ਼ੀ ਹੋ ਕੇ ਸਰਕਾਰ ਚਲਾਵਾਂਗੇ'।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party punjab dissident leader Khaira loves the rebel tag