ਪੰਜਾਬ ਦੀ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਖੇ ਅੱਜ ਵੀਰਵਾਰ ਨੂੰ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਸੁਨਾਮ ਹਲਕੇ ਤੋਂ ਵਿਧਾਇਕ ਅਤੇ ਬੁਲਾਰੇ ਅਮਨ ਅਰੋੜਾ ਨੇ ਪਾਰਟੀ ਦੇ ਸਾਥੀਆਂ ਨਾਲ ਇਹ ਗਿਆਰਾਂ ਨੁਕਤਿਆਂ ਵਾਲਾ ਮੈਨੀਫ਼ੈਸਟੋ ਰਿਲੀਜ਼ ਕੀਤਾ।
ਪੰਜਾਬ ਚ 19 ਮਈ ਪੈਣ ਵਾਲੀਆਂ ਲੋਕ ਸਭਾ ਚੋਣਾਂ ਦੀ ਵੋਟਾਂ ਤੋਂ 10 ਦਿਨ ਪਹਿਲਾਂ ਅੱਜ ਰਿਲੀਜ਼ ਕੀਤੇ ਗਏ ਇਸ ਮੈਨੀਫ਼ੈਸਟੋ 'ਚ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਹਨ।
ਮੈਨੀਫ਼ੈਸਟੋ ਮੁਤਾਬਕ ਇਨ੍ਹਾਂ ਵਾਅਦਿਆਂ 'ਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਪਹਾੜੀ ਸੂਬਿਆਂ ਵਾਂਗ ਪੰਜਾਬ ਦੇ ਉਦਯੋਗ ਜਗਤ ਲਈ ਪੈਕੇਜ ਬਣਾਉਣ ਬਾਰੇ ਕੇਂਦਰ 'ਤੇ ਦਬਾਅ ਪਾਉਣ ਤੋਂ ਇਲਾਵਾ ਵਪਾਰੀਆਂ ਦੀ ਭਲਾਈ ਲਈ ਜੀ.ਐੱਸ.ਟੀ. ਦੀਆਂ ਦਰਾਂ ਨੂੰ ਘਟਾਉਣਾ ਤੇ ਆਸਾਨ ਸਰਲ ਬਣਾਉਣ ਨੂੰ ਸ਼ਾਮਲ ਕੀਤਾ ਗਿਆ ਹੈ।
ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
.