ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖ਼ਾਨ ਨੇ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਆਮਿਰ ਖ਼ਾਨ ਨੇ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਤਸਵੀਰਾਂ: ਸਮੀਰ ਸਹਿਗਲ

 

ਅੱਜ–ਕੱਲ੍ਹ ਆਪਣੀ ਨਵੀਂ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਪੰਜਾਬ ਆਏ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਅੱਜ ਸਨਿੱਚਰਵਾਰ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ।

 

 

ਇਸ ਤੋਂ ਪਹਿਲਾਂ ਉਹ ਰੋਪੜ ਤੇ ਮੋਹਾਲੀ ’ਚ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਕਰ ਚੁੱਕੇ ਹਨ। ਉਨ੍ਹਾਂ ਨਾਲ ਇਸ ਫ਼ਿਲਮ ਵਿੱਚ ਕਰੀਨਾ ਕਪੂਰ ਵੀ ਮੁੱਖ ਭੂਮਿਕਾ ’ਚ ਹਨ। ਉਨ੍ਹਾਂ ਦਾ ਸਾਬਤ–ਸੂਰਤ ਸਿੱਖ ਨੌਜਵਾਨ ਦੀ ਦਿੱਖ ਵਾਲਾ ਕਿਰਦਾਰ ਹੁਣੇ ਤੋਂ ਬਹੁਤ ਚਰਚਿਤ ਹੋ ਚੁੱਕਾ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।

ਆਮਿਰ ਖ਼ਾਨ ਨੇ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

 

ਸੋਸ਼ਲ ਮੀਡੀਆ ’ਤੇ ਆਮਿਰ ਖ਼ਾਨ ਦੀ ਜਿਹੜੀ ਤਸਵੀਰ ਛਾਈ ਹੋਈ ਹੈ, ਉਸ ਵਿੱਚ ਉਹ ਪੂਰੀ ਤਰ੍ਹਾਂ ਉਸੇ ਲਾਲ ਸਿੰਘ ਚੱਢਾ ਵਾਲੀ ਦਿੱਖ ਵਿੱਚ ਹੀ ਢਲੇ ਹੋਏ ਵਿਖਾਈ ਦੇ ਰਹੇ ਹਨ। ਆਮ ਦਰਸ਼ਕਾਂ ਲਈ ਉਨ੍ਹਾਂ ਨੂੰ ਪਛਾਣਨਾ ਵੀ ਕੁਝ ਹੋ ਰਿਹਾ ਹੈ।

 

 

ਕਰੀਨਾ ਕਪੂਰ ਤੇ ਆਮਿਰ ਖ਼ਾਨ ਇਸ ਤੋਂ ਪਹਿਲਾਂ ਥ੍ਰੀ–ਈਡੀਅਟਸ ਵਿੱਚ ਕੰਮ ਕਰ ਚੁੱਕੇ ਹਨ। ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਆਮਿਰ ਖ਼ਾਨ ਦੋ ਸਾਲਾਂ ਪਿੱਛੋਂ ਫ਼ਿਲਮੀ ਪਰਦੇ ’ਤੇ ਵਾਪਸੀ ਕਰਨਗੇ।

 

 

ਉਨ੍ਹਾਂ ਦੀ ਪਿਛਲੀ ਰਿਲੀਜ਼ ਹੋਈ ਫ਼ਿਲਮ ‘ਠੱਗਜ਼ ਆੱਫ਼ ਹਿੰਦੁਸਤਾਨ’ ਸੀ, ਜੋ ਸਾਲ 2018 ਦੌਰਾਨ ਰਿਲੀਜ਼ ਹੋਈ ਸੀ। ਆਮਿਰ ਖ਼ਾਨ ਦੀ ਇਹ ਫ਼ਿਲਮ ‘ਲਾਲ ਸਿੰਘ ਚੱਢਾ’ ਸਾਲ 2020 ਦੇ ਕ੍ਰਿਸਮਸ ਮੌਕੇ ਰਿਲੀਜ਼ ਹੋਣੀ ਹੈ।

 

 

ਇਹ ਹਾਲੀਵੁੱਡ ਦੀ ਫ਼ਿਲਮ ‘ਫ਼ਾਰੈਸਟ ਗੰਪ’ ਦੀ ਰੀਮੇਕ ਹੈ; ਜਿਸ ਵਿੱਚ ਮੁੱਖ ਭੂਮਿਕਾ ਟਾੱਮ ਹੈਕ ਨੇ ਨਿਭਾਈ ਸੀ। ‘ਲਾਲ ਸਿੰਘ ਚੱਢਾ’ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan pays obeisance at Harimandir Sahib Amritsar