ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਤਵਾਜ਼ੀ ਜੱਥੇਦਾਰਾਂ ਦੀ ਅਪੀਲ `ਤੇ ‘ਆਪ` ਵੱਲੋਂ 13 ਸਤੰਬਰ ਦੀ ਫ਼ਰੀਦਕੋਟ ਰੈਲੀ ਰੱਦ

ਮੁਤਵਾਜ਼ੀ ਜੱਥੇਦਾਰਾਂ ਦੀ ਅਪੀਲ `ਤੇ ‘ਆਪ` ਵੱਲੋਂ 13 ਸਤੰਬਰ ਦੀ ਫ਼ਰੀਦਕੋਟ ਰੈਲੀ ਰੱਦ

ਆਮ ਆਦਮੀ ਪਾਰਟੀ (ਆਪ) ਨੇ ਭਲਕੇ 13 ਸਤੰਬਰ ਨੂੰ ਜੈਤੋ ਸਬ-ਡਿਵੀਜ਼ਨ ਦੇ ਪਿੰਡ ਢਿਲਵਾਂ `ਚ ਰੱਖੀ ‘ਪੰਜਾਬ ਜੋੜੋ` ਰੈਲੀ ਹੁਣ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦਿੱਤੀ।


ਉਨ੍ਹਾਂ ਦੱਸਿਆ ਕਿ ਦਰਅਸਲ ਬਰਗਾੜੀ `ਚ ਬੀਤੀ 1 ਜੂਨ ਤੋਂ ਰੋਸ ਮੁਜ਼ਾਹਰੇ `ਤੇ ਬੈਠੇ ਸਮਾਨਾਂਤਰ (ਮੁਤਵਾਜ਼ੀ) ਜੱਥੇਦਾਰਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਦੋਂ ਤੱਕ ਫ਼ਰੀਦਕੋਟ ਜਿ਼ਲ੍ਹੇ `ਚ ਕੋਈ ਸਿਆਸੀ ਰੈਲੀਆਂ ਨਾ ਕਰਨ ਦੀ ਅਪੀਲ ਕੀਤੀ ਹੈ, ਜਦੋਂ ਤੱਕ ਕਿ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।


ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ,‘‘ਅਸੀਂ ਉਨ੍ਹਾਂ ਦੀ ਮੰਗ ਮੰਨ ਕੇ ਰੈਲੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ।`` ਇੱਥੇ ਵਰਨਣਯੋਗ ਹੈ ਕਿ ਭਲਕ ਦੀ ਇਸ ਪ੍ਰਸਤਾਵਿਤ ਰੈਲੀ (ਜੋ ਹੁਣ ਨਹੀਂ ਹੋ ਰਹੀ) ਨੂੰ ਸੰਗਰੂਰ ਤੋਂ ਐੱਮਪੀ ਸ੍ਰੀ ਭਗਵੰਤ ਮਾਨ ਨੇ ਵੀ ਸੰਬੋਧਨ ਕਰਨਾ ਸੀ। ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ 16 ਸਤੰਬਰ ਦੀ ਆਪਣੀ ਪ੍ਰਸਤਾਵਿਤ ‘ਪੋਲ ਖੋਲ੍ਹ` ਰੈਲੀ ਰੱਦ ਕਰ ਦੇਣ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP calls off 13 Sep Faridkot Rally