ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਬੁਲਾਰੇ ਹਰਜੋਤ ਬੈਂਸ ਦਾ ਕੈਪਟਨ ਸਰਕਾਰ ਤੇ ਹਮਲਾ,ਕਿਹਾ- ਮਾਫੀਆ ਚਲਾ ਰਿਹਾ ਪੰਜਾਬ

ਹਰਜੋਤ ਬੈਂਸ

ਰੋਪੜ ਤੋਂ ਆਮ ਆਦਮੀ ਪਾਰਟੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹੋਏ ਹਮਲੇ ਤੇ ਸ਼ਿਆਸਤ ਗਰਮਾ ਗਈ ਹੈ. ਸੰਦੋਆ ਰੋਪੜ ਇਲਾਕੇ ਚ ਹੋ ਰਹੀ ਰੇਤੇ ਦੀ ਗ਼ੈਰ-ਕਾਨੂੰਨੀ ਪੁਟਾਈ (ਮਾਈਨਿੰਗ) ਦੀ ਪੁਟਾਈ ਫ਼ੇਸਬੁੱਕ ਲਾਈਵ ਰਾਹੀਂ ਆਮ ਜਨਤਾ ਨੂੰ ਵਿਖਾ ਰਹੇ ਸਨ. ਇਸੇ ਦੌਰਾਨ ਰੇਤ ਮਾਫ਼ੀਆ ਦੇ ਗੁੰਡਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ.ਇਸਤੋਂ ਬਾਅਦ ਹੀ ਇਹ ਮੁੱਦਾ ਚਰਚਾ ਚ ਆ ਗਿਆ. ਆਪ ਦੇ ਵੱਡੇ ਲੀਡਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ. ਆਪ ਪੰਜਾਬ ਦੇ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਵੀ ਇਸ ਮੁੱਦੇ ਤੇ ਕੈਪਟਨ ਸਰਕਾਰ ਨੂੰ ਘੇਰ ਲਿਆ. 

 

ਹਰਜੋਤ ਬੈਂਸ ਨੇ ਟਵਿਟਰ ਤੇ ਲਿਖਿਆ ਕਿ, " ਆਪ ਵਿਧਾਇਕ ਸੰਦੋਆ ਤੇ ਉਨ੍ਹਾਂ ਦੇ ਗੰਨਮੈਨ ਤੇ ਹੋਏ ਹਮਲੇ ਦੀ ਵੀਡਿਓ ਦੇਖ ਕੇ ਹੈਰਾਨ ਹਾਂ, ਮਾਫ਼ਿਆ ਹੀ ਪੰਜਾਬ ਨੂੰ ਚਲਾ ਰਿਹਾ ਜਿਸਨੂੰ ਪੁਲਿਸ, ਕਾਨੂੰਨ ਜਿੱਥੋਂ ਤੱਕ ਕਿ ਰੱਬ ਦਾ ਵੀ ਕੋਈ ਡਰ ਨਹੀਂ ....ਪਰਮਾਤਮਾ ਭਾਰਤ ਤੇ ਪੰਜਾਬ ਨੂੰ ਬਚਾਓ"

ਹਮਲੇ ਤੋਂ ਬਾਅਦ ਕੁਝ ਤਸਵੀਰਾਂ ਵੀ ਸਾਹਮਣੇ ਆਇਆ ਜਿਨ੍ਹਾਂ ਚ ਦਾਅਵਾ ਕੀਤਾ ਗਿਆ ਕਿ ਹਮਲਾਵਰਾਂ ਦੇ ਆਪ ਵਿਧਾਇਕ ਨਾਲ ਸੰਬੰਧ ਹਨ. ਹਰਜੋਤ ਬੈਂਸ ਨੇ ਇਨ੍ਹਾਂ ਤਸਵੀਰਾਂ ਤੇ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਤਸਵਾਰਾਂ 2017 ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦੀਆਂ ਹਨ. 

 

 

ਪਿਛਲੇ ਦਿਨੀਂ ਮਾਫ਼ਿਆ ਨੇ ਜੰਗਲ ਮਹਿਕਮੇ ਦੋ ਅਧਿਕਾਰੀਆਂ `ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap condemns attack on his ropar legislature by land mafia