ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਆਪ' ਦੇ ਦਲਿਤ ਕਾਰਡ ਨੇ ਕਾਂਗਰਸ 'ਚ ਉੱਚੀਆਂ ਕੀਤੀਆਂ ਆਵਾਜ਼ਾਂ

ਆਮ ਆਦਮੀ ਪਾਰਟੀ

 

ਅਨੁਸੂਚਿਤ ਜਾਤੀਆਂ ਦੀ ਸ਼ਭ ਤੋਂ ਵੱਧ ਪ੍ਰਤੀਸ਼ਤ ਜਨਸੰਖਿਆ ਪੰਜਾਬ 'ਚ ਹੈ। 2019 ਲੋਕਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫ਼ੇਰ ਪਾਰਟੀਆਂ ਦਲਿਤ ਕਾਰਡ ਖੇਡ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਦਲਿਤ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਕੇ ਬਾਜ਼ੀ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਦਲਿਤ ਵਰਗ ਨੂੰ ਅੱਗੇ ਕਰਨ ਲਈ ਚੀਮਾ ਦੀ ਨਿਯੁਕਤੀ ਕੀਤੀ ਗਈ ਹੈ।

 

ਆਮ ਆਦਮੀ ਪਾਰਟੀ ਨੂੰ ਦਲਿਤ ਵਰਗ ਦੀ ਯਾਦ ਤਿੰਨ ਜੱਟ ਸਿੱਖ ਨੇਤਾਵਾਂ ਨੂੰ ਪਾਰਟੀ ਦੀ ਪੰਜਾਬ ਇਕਾਈ ਦੀ ਕਮਾਨ ਸੌਂਪਣ ਤੋਂ ਬਾਅਦ ਆਈ। ਪਹਿਲਾਂ ਹਰਵਿੰਦਰ ਸਿੰਘ ਫੂਲਕਾ ਦੇ ਹਟਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ। ਭਗਵੰਤ ਮਾਨ ਨੂੰ ਪ੍ਰਧਾਨ ਥਾਪਿਆ ਗਿਆ।ਜਿਸਨੇ ਬਾਅਦ ਵਿਚ ਆਪਣਾ ਅਸਤੀਫ਼ਾ ਦੇ ਦਿੱਤਾ। ਚੀਮਾ ਵਾਲਮਿਕੀ ਸਮੁਦਾਏ ਤੋਂ ਆਉਂਦੇ ਹਨ। ਇਸਤੋਂ ਪਹਿਲਾਂ ਕਾਂਗਰਸ ਨੇ ਵੀ ਰਵਿਦਾਸੀਆਂ ਸਮੁਦਾਏ ਤੋਂ ਆਉਣ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਵਿਰੇਧੀ ਧਿਰ ਦਾ ਨੇਤਾ ਬਣਾਇਆ ਸੀ।

 

ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੰਤਰੀ ਮੰਡਲ ਵਿਚ ਦਲਿਤ ਵਿਧਾਇਕਾਂ ਨੂੰ ਨੁਮਾਇੰਦਗੀ ਦੇਣ ਦਾ ਮੁੱਦਾ ਪਹਿਲਾਂ ਵੀ ਉੱਠ ਚੁੱਕਿਆ। ਹੁਣ ਮੁੱਖ ਵਿਰੋਧੀ ਧਿਰ ਵੱਲੋਂ ਚੀਮਾ ਨੂੰ ਕਮਾਨ ਦੇਣ ਤੋਂ ਬਾਅਦ ਕਾਂਗਰਸ ਦੇ ਅੰਦਰ ਦਲਿਤ ਲੀਡਰਾਂ ਦੀਆਂ ਆਵਾਜ਼ਾਂ ਉੱਠਣੀਆਂ ਫ਼ਿਰ ਸ਼ੁਰੂ ਹੋ ਗਈਆ ਹਨ। ਤਿੰਨ ਦਲਿਤ ਐੱਮਐੱਲਏ ਆਪਣਾ ਪਦ ਛੱਡ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਮੰਤਰੀ ਮੰਡਲ ਵਿਸਥਾਰ ਤੋਂ ਪਹਿਲਾਂ ਦਲਿਤ ਸਮੁਦਾਏ ਦੇ ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜ਼ੀਆਂ ਨੂੰ ਕੁਰਸੀ ਮਿਲਣ ਦੀ ਪੂਰੀ ਸੰਭਾਵਣਾ ਸੀ। ਪਰ ਅਾਖ਼ਿਰੀ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਓਪੀ ਸੋਨੀ ਤੇ ਰਾਣਾ ਗੁਰਮੀਤ ਸੋਢੀ ਨੂੰ ਜਗ੍ਹਾਂ ਦਿੱਤੀ ਗਈ।

 

ਵੇਰਕਾ ਤੇੇ ਚੰਨੀ ਨੇ ਮਿਲ ਕੇ ਰਾਹੁਲ ਗਾਂਧੀ ਕੋਲ ਵੀ ਇਹ ਮੁੱਦਾ ਉਠਾਇਆ ਸੀ। ਚੰਨੀ ਨੇ ਮਈ ਵਿਚ ਵੀ 28 ਲਾਅ ਅਫ਼ਸਰਾਂ ਦੀ ਨਿਯੁਕਤੀ ਵੇਲੇ ਵੀ ਇਕ ਵੀ ਅਨੁਸੂਚਿਤ ਜਾਤੀ ਅਫ਼ਸਰ ਨਾ ਹੋਣ ਬਾਰੇ ਸਵਾਲ ਕੀਤੇ ਸਨ। 

 

ਨਾਮ ਨਾ ਦੱਸਣ ਦੀ ਸ਼ਰਤ ਇੱਕ ਕਾਂਗਰਸੀ ਐੱਮਐੱਲਏ ਨੇ ਕਿਹਾ ਕਿ," ਕਾਂਗਰਸ ਰਰਪਾਲ ਚੀਮਾ ਦੀ ਨਿਯੁਕਤੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਇੱਕ ਪਾਸੇ ਪਾਰਟੀ 2019 ਚੋਣਾਂ ਲਈ ਦਲਿਤਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੀ ਹੈ ਫਿਰ ਪੰਜਾਬ ਵਿਚ ਦਲਿਤ ਸਮੁਦਾਏ ਬਿਨ੍ਹਾਂ ਇਹ ਕੰਮ ਕਿਵੇਂ ਹੋ ਸਕਦਾ?, ਪਾਰਟੀ ਵੱਲੋਂ 2017 ਦੀਆਂ ਚੋਣਾਂ ਵਿਚ ਜਿੱਤਿਆਂ 78 ਸੀਟਾਂ 'ਚੋਂ 22 ਐੱਸੀ, 11 ਬੀਸੀ ਵਿਧਾਇਕਾਂ ਦੀ ਪ੍ਰਤੀਸ਼ਤ ਸੰਖਿਆ 42% ਹੈ।"

 

ਪਰ ਹੁਣ ਸਰਕਾਰ ਹੋਰ ਮੰਤਰੀ ਨਿਯੁਕਤ ਨਹੀਂ ਕਰ ਸਕਦੀ, ਪਹਿਲਾਂ ਹੀ 18 ਮੰਤਰੀਆਂ ਨੂੰ ਨਿਯੁਕਤ ਕੀਤਾ ਜਾ ਚੁੱਕਿਆ ਹੈ। ਹੁਣ ਮੰਗ ਉੱਠ ਰਹੀ ਹੈ ਕਿ ਦਲਿਤ ਸੂਬਾ ਪਾਰਟੀ ਪ੍ਰਧਾਨ ਜਾਂ ਦਲਿਤ ਉੱਪ-ਮੁੱਖਮੰਤਰੀ ਦੀ ਨਿਯੁਕਤੀ ਕੀਤੀ ਜਾਵੇ। ਦਲਿਤ ਵੀ ਕਈ ਵਰਗਾਂ ਵਿਚ ਵੰਡੇ ਹੋਏ ਹਨ।ਕਾਂਗਰਸੀ ਵਿਧਾਇਕ ਵੇਰਕਾ ਨੇ ਕਿਹਾ ਕਿ ਵਾਲਮਿਕੀ ਸਮਾਜ ਨੂੰ ਸਰਕਾਰ ਨੇ ਕੋਈ ਨੁਮਾਇੰਦਗੀ ਨਹੀਂ ਦਿੱਤੀ।

 

ਬੀਜੇਪੀ ਨੇ ਵੀ ਦਲਿਤ ਸੰਸਦ ਮੈਂਬਰ ਵਿਜੈ ਸਾਂਪਲਾਂ ਨੂੰ ਹਟਾ ਕੇ ਸ਼ਵੇਤ ਮਲਿਕ ਨੂੰ ਪ੍ਰਧਾਨਗੀ ਦੇਣ ਤੋਂ ਬਾਅਦ ਹੁਣ ਵਾਲਮਿਕੀ ਸਮਾਜ ਤੋੋਂ ਆਉਣ ਵਾਲੇ ਹੰਸ ਰਾਜ ਹੰਸ ਨੂੰ ਸਫਾਈ ਕਰਮਚਾਰੀ ਵਿਭਾਗ ਦਾ ਉੱਪ-ਪ੍ਰਧਾਨ ਬਣਾਇਆ ਹੈ।

 

ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਹਿੱਤ ਕਿਸੇ ਇੱਕ ਬੰਦੇ ਨਾਲੋਂ ਉੱਪਰ ਹਨ. ਮੰਤਰੀ ਮੰਤਰੀ ਬਾਰੇ ਫ਼ੈਸਲਾ ਪਾਰਟੀ ਹਿੱਤਾਂ ਨੂੰ ਵੇਖਦੇ ਹੋਏ ਹਾਈਕਮਾਨ ਵੱਲੋਂ ਲਿਆ ਜਾਦਾਂ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap Dalit card in punjab gains political currency in Congress too