ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ.ਬਲਬੀਰ ਨੇ ਕੀਤੀ ਮੰਗ, ਕੈਪਟਨ ਐਕਸ਼ਨ ਲੈਣ ਜਾਂ ਕੁਰਸੀ ਛੱਡਣ

ਡਾ.ਬਲਬੀਰ ਸਿੰਘ

ਰੋਪੜ `ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ `ਤੇ ਰੇਤ ਮਾਫ਼ੀਆ ਦੇ ਹਮਲੇ  ਦੇ ਮੁੱਦੇ ਤੇ ਸਿਆਸਤ ਜਾਰੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ ਬਲਬੀਰ ਸਿੰਘ ਨੇ ਇਸ ਮੁੱਦੇ ਤੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਹਮਲਾ ਕੀਤਾ। ਡਾ ਬਲਬੀਰ ਨੇ ਕਿਹਾ ਕਿ ਕੈਪਟਨ ਜਾਂ ਤਾਂ ਕੋਈ ਸਖਤ ਐਕਸ਼ਨ ਲੈਣ ਜਾ ਫ਼ਿਰ ਅਸਤੀਫ਼ਾ ਦੇ ਦੇਣ. ਉਨ੍ਹਾਂ ਨੇ ਟਵਿਟਰ ਤੇ ਕੈਪਟਨ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਕਦਮ ਚੁੱਕੋ ( ਐਕਟ ਕਰੋ) ਜਾਂ ਫਿਰ ਕੁਰਸੀ ਛੱਡੋ।

 

ਡਾ.ਬਲਬੀਰ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਚ ਐੱਮਐੱਲਏ ਹੀ ਸਰੁੱਖਿਅਤ ਨਹੀਂ ਹਨ ਤਾਂ ਫਿਰ ਆਮ ਆਦਮੀ ਦਾ ਕੀ ਹਾਲ ਹੋਵੇਗਾ। ਪੰਜਾਬ ਦੇ ਲੋਕ ਇਸ ਮਾਮਲੇ ਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ।ਆਪ ਵਿਧਾਇਕ ਤੇ ਹਮਲੇ ਤੋਂ ਬਾਅਦ ਡਾ.ਬਲਬੀਰ ਨੇ ਪੀਜੀਆਈ ਪਹੁੰਚ ਕੇ ਵਿਧਾਇਕ ਦਾ ਹਾਲ ਵੀ ਪੁੱਛਿਆ ਸੀ। 

ਆਪ ਵਿਧਾਇਕ ਤੇ ਹੋਏ ਹਮਲੇ ਤੋਂ ਬਾਅਦ ਦਿੱਲੀ ਦੇ ਉੱਪ-ਮੁੱਖਮੰਤਰੀ ਮਨੀਸ਼ ਸਿਸੋਦਿਆ ਨੇ ਵੀ ਟਵਿਟਰ ਜ਼ਰੀਏ ਕੈਪਟਨ ਸਰਕਾਰ ਨੂੰ ਲੰਬੇ ਹੱਥੀਂ ਲਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap demands action or resignation of punjab cm over land mafia attack on aap mla