ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਵਾ `ਚ ਸਿਰਫ਼ 35% ਜਿ਼ਲ੍ਹਾ ਪ੍ਰੀਸ਼ਦ ਸੀਟਾਂ `ਤੇ ਨਿੱਤਰੇ ‘ਆਪ` ਉਮੀਦਵਾਰ

ਮਾਲਵਾ `ਚ ਸਿਰਫ਼ 35% ਜਿ਼ਲ੍ਹਾ ਪ੍ਰੀਸ਼ਦ ਸੀਟਾਂ `ਤੇ ਨਿੱਤਰੇ ‘ਆਪ` ਉਮੀਦਵਾਰ

ਆਮ ਆਦਮੀ ਪਾਰਟੀ (ਆਪ) ਨੇ ਐਤਕੀਂ ਪੰਜਾਬ ਦੇ ਮਾਲਵਾ ਖਿ਼ੱਤੇ `ਚ ਸਿਰਫ਼ 35% ਜਿ਼ਲ੍ਹਾ ਪ੍ਰੀਸ਼ਦ `ਤੇ ਆਪਣੇ ਉਮੀਦਵਾਰ ਚੋਣ ਮੈਦਾਨ `ਚ ਉਤਾਰੇ ਹਨ। ਅਜਿਹੀ ਪਾਰਟੀ `ਚ ਧੜੇਬੰਦੀ ਕਰਕੇ ਹੋਇਆ ਹੈ। ਆਉਂਦੀ 19 ਸਤੰਬਰ ਨੂੰ ਹੋਣ ਵਾਲੀਆਂ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਝਾੜੂ `ਤੇ ਹੀ ਲੜ ਰਹੀ ਹੈ। ਛੇ ਜਿ਼ਲ੍ਹਿਆਂ ਫ਼ਰੀਦਕੋਟ, ਮੁਕਤਸਰ, ਫ਼ਾਜਿ਼ਲਕਾ, ਫਿ਼ਰੋਜ਼ਪੁਰ, ਬਠਿੰਡਾ ਤੇ ਮੋਗਾ ਦੀਆਂ ਕੁੱਲ 83 ਜਿ਼ਲ੍ਹਾ ਪ੍ਰੀਸ਼ਦ ਸੀਟਾਂ `ਚੋਂ ਆਮ ਆਦਮੀ ਪਾਰਟੀ ਨੇ ਸਿਰਫ਼ 30 ਸੀਟਾਂ `ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।


ਇੱਥੇ ਵਰਨਣਯੋਗ ਹੈ ਕਿ ਮਾਲਵਾ ਖਿ਼ੱਤੇ ਦੇ ਅੱਧੇ ਪਾਰਟੀ ਵਿਧਾਇਕ - ਬਲਦੇਵ ਸਿੰਘ (ਜੈਤੋ), ਜਗਦੇਵ ਸਿੰਘ ਕਮਾਲੂ (ਮੌੜ), ਨਾਜ਼ਰ ਸਿੰਘ ਮਾਨਸ਼ਾਹੀਆ (ਮਾਨਸਾ) ਇਸ ਵੇਲੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਹਨ। ਸੁਖਪਾਲ ਸਿੰਘ ਖਹਿਰਾ ਪਹਿਲਾਂ ਹੀ ਪੰਚਾਇਤ ਸੰਮਤੀਆਂ ਤੇ ਜਿ਼ਲ੍ਹਾ ਪ੍ਰੀਸ਼ਦਾਂ ਨੂੰ ਅਧਿਕਾਰਹੀਣ ਇਕਾਈਆਂ ਕਰਾਰ ਦੇ ਚੁੱਕੇ ਹਨ।


ਆਮ ਆਦਮੀ ਪਾਰਟੀ ਨੇ ਇਸ ਵਾਰ ਫ਼ਰੀਦਕੋਟ ਦੀਆਂ 10 ਜਿ਼ਲ੍ਹਾ ਪ੍ਰੀਸ਼ਦ ਸੀਟਾਂ `ਚੋਂ ਸਿਰਫ਼ ਚਾਰ ਸੀਟਾਂ `ਤੇ; ਸ੍ਰੀ ਮੁਕਤਸਰ ਸਾਹਿਬ ਦੀਆਂ ਕੁੱਲ 13 ਵਿੱਚੋਂ ਛੇ `ਤੇ; ਫ਼ਾਜਿ਼ਲਕਾ ਦੀਆਂ ਕੁੱਲ 15 `ਚੋਂ ਪੰਜ ਉੱਤੇ, ਫਿ਼ਰੋਜ਼ਪੁਰ ਦੀਆਂ ਕੁੱਲ 14 `ਚੋਂ ਸਿਰਫ਼ ਇੱਕ `ਤੇ, ਬਠਿੰਡਾ ਦੀਆਂ ਕੁੱਲ 16 `ਚੋਂ 9 `ਤੇ ਅਤੇ ਮੋਗਾ ਦੀਆਂ ਕੁੱਲ 15 ਜਿ਼ਲ੍ਹਾ ਪ੍ਰੀਸ਼ਦ ਸੀਟਾਂ `ਚੋਂ ਸਿਰਫ਼ ਪੰਜ ਸੀਟਾਂ `ਤੇ ਆਪਣੇ ਉਮੀਦਵਾਰ ਖੜ੍ਹਾਏ ਹਨ।


ਇਸ ਦੌਰਾਨ ਆਮ ਆਦਮੀ ਪਾਰਟੀ ਦੀ ਫਿ਼ਰੋਜ਼ਪੁਰ ਜਿ਼ਲ੍ਹਾ ਇਕਾਈ ਦੇ ਪ੍ਰਧਾਨ ਰਣਬੀਰ ਭੁੱਲਰ ਨੇ ਦੋਸ਼ ਲਾਇਆ ਕਿ - ‘ਸੱਤਾਧਾਰੀ ਪਾਰਟੀ ਨੇ ਸਾਡੇ ਵਰਕਰਾਂ ਨੁੰ ਜ਼ੀਰਾ, ਗੁਰੂ ਹਰ ਸਹਾਇ ਤੇ ਫਿ਼ਰੋਜ਼ਪੁਰ ਸ਼ਹਿਰ `ਚ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ। ਦਿਹਾਤੀ ਖੇਤਰਾਂ `ਚ ਤਾਂ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੇ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਤੱਕ ਪਾੜ ਦਿੱਤੇ।` ਉੱਧਰ ਮੋਗਾ ਦੇ ਪਾਰਟੀ ਲੀਡਰਾਂ ਨੇ ਦੋਸ਼ ਲਾਇਆ ਕਿ ਬਾਘਾਪੁਰਾਣਾ `ਚ ਵੀ ਉਨ੍ਹਾਂ ਦੇ ਉਮੀਦਵਾਰਾਂ ਨਾਲ ਇਹੋ ਕੁਝ ਹੋਇਆ ਹੈ।


ਆਮ ਆਦਮੀ ਪਾਰਟੀ ਦੇ ਸੂਬਾਈ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ,‘ਅਸੀਂ ਸਥਾਨਕ ਵਿਧਾਇਕਾਂ ਤੇ ਹੋਰ ਉੱਘੇ ਆਗੂਆਂ ਦੀ ਡਿਊਟੀ ਉਮੀਦਵਾਰ ਚੁਣਨ ਲਈ ਲਾਈ ਸੀ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਾਡੇ ਵਰਕਰਾਂ ਨੂੰ ਡਰਾ-ਧਮਕਾ ਰਹੇ ਹਨ। ਜੇ ਫਿ਼ਰੋਜ਼ਪੁਰ, ਮੋਗਾ ਤੇ ਹੋਰਨਾਂ ਥਾਵਾਂ `ਤੇ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਨਾ ਪਾੜੇ ਜਾਂਦੇ, ਤਾਂ ਸਾਡੇ ਉਮੀਦਵਾਰ ਵੀ 80 ਫ਼ੀ ਸਦੀ ਵੀ ਵੱਧ ਸੀਟਾਂ `ਤੇ ਖੜ੍ਹੇ ਹੋਣੇ ਸਨ।`


ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿ਼ਲ੍ਹਾ ਪ੍ਰਧਾਨਾਂ ਨੂੰ ਪਾਰਟੀ ਦੇ ਮਾਪਦੰਡਾਂ ਅਨੁਸਾਰ ਉਮੀਦਵਾਰ ਚੋਣ ਮੈਦਾਨ `ਚ ਉਤਾਰਨ ਦੇ ਅਧਿਕਾਰ ਦਿੱਤੇ ਗਏ ਸਨ। ਉਹ ਈਮਾਨਦਾਰ ਤੇ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਵੀ ਕਰ ਸਕਦੇ ਹਨ।


ਆਮ ਆਦਮੀ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਕਨਵੈਨਸ਼ਨ ਸਮੇਤ ਮਾਲਵਾ `ਚ ਕਈ ਸਫ਼ਲ ਰੇਲੀਆਂ ਕੀਤੀਆਂ ਸਨ, ਜਿਸ ਕਾਰਨ ਪਾਰਟੀ ਵਲੰਟੀਅਰ ਆਪਸ `ਚ ਵੰਡੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP fields candidates only for 35 per cent Zila parishad seats