ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ` ਨੇ 13 ਲੋਕ ਸਭਾ ਸੀਟਾਂ `ਚੋਂ ਪੰਜ ਲਈ ਉਮੀਦਵਾਰ ਕੀਤੇ ਫ਼ਾਈਨਲ

ਭਗਵੰਤ ਮਾਨ ਸੰਗਰੂਰ ਤੇ ਸਾਧੂ ਸਿੰਘ ਫ਼ਰੀਦਕੋਟ ਤੋਂ ਲੜਨਗੇ ਸੰਸਦੀ ਚੋਣ

--  ਭਗਵੰਤ ਮਾਨ ਸੰਗਰੂਰ ਤੇ ਸਾਧੂ ਸਿੰਘ ਫ਼ਰੀਦਕੋਟ ਤੋਂ ਲੜਨਗੇ ਸੰਸਦੀ ਚੋਣ

 

ਅਗਲੇ ਵਰ੍ਹੇ 2019 ਦੌਰਾਨ ਦੇਸ਼ ਭਰ `ਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਪੰਜ ਪਾਰਟੀ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਹੈ। ਇਨ੍ਹਾਂ ਪੰਜ ਉਮੀਦਵਾਰਾਂ ਵਿੱਚੋਂ ਭਗਵੰਤ ਮਾਨ ਤੇ ਸਾਧੂ ਸਿੰਘ ਆਪਣੇ ਉਨ੍ਹਾਂ ਹੀ ਹਲਕਿਆਂ ਭਾਵ ਕ੍ਰਮਵਾਰ ਸੰਗਰੂਰ ਤੇ ਫ਼ਰੀਦਕੋਟ ਤੋਂ ਹੀ ਚੋਣ ਲੜਨਗੇ, ਜਿੱਥੋਂ ਉਹ ਹੁਣ ਐੱਮਪੀ ਹਨ। ਬਾਕੀ ਦੇ ਤਿੰਨ ਉਮੀਦਵਾਰਾਂ ਦੇ ਨਾਂਅ ਹਾਲੇ ਜੱਗ-ਜ਼ਾਹਿਰ ਨਹੀਂ ਕੀਤੇ ਗਏ।


ਪਾਰਟੀ ਦੀ ਕੋਰ ਕਮੇਟੀ ਦੇ ਮੁਖੀ ਅਤੇ ਬੁਢਲਾਡਾ ਦੇ ਵਿਧਾਇਕ ਸ੍ਰੀ ਬੁੱਧ ਰਾਮ ਨੇ ਦੱਸਿਆ ਕਿ ਪੰਜ ਉਮੀਦਵਾਰ ਚੁਣ ਲਏ ਗਏ ਹਨ। ‘ਪਰ ਹਾਲੇ ਉਨ੍ਹਾਂ ਦੇ ਨਾਂਅ ਜੱਗ ਜ਼ਾਹਿਰ ਨਹੀਂ ਕੀਤੇ ਜਾ ਸਕਦੇ ਪਰ ਭਗਵੰ਼ਤ ਮਾਨ ਤੇ ਸਾਧੂ ਸਿੰਘ ਆਪੋ-ਆਪਣੇ ਹਲਕਿਆਂ ਤੋਂ ਹੀ ਚੋਣ ਲੜਨਗੇ।`


ਪਾਰਟੀ ਸੂਤਰਾਂ ਨੇ ਦੱਸਿਆ ਕਿ ਸਾਰੇ 13 ਉਮੀਦਵਾਰਾਂ ਦੇ ਐਲਾਨ ਇੱਕ ਮਹੀਨੇ ਦੇ ਅੰਦਰ ਐਲਾਨ ਦਿੱਤੇ ਜਾਣਗੇ। ਸ੍ਰੀ ਭਗਵੰਤ ਮਾਨ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ,‘ਪਾਰਟੀ ਨੇ ਮੈਨੁੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ। ਮੈਂ ਇਸ ਨੂੰ ਪ੍ਰਵਾਨ ਕਰਾਂਗਾ। ਮੈਂ ਇਸੇ ਹਲਕੇ ਦਾ ਜੰਮਪਲ਼ ਹਾਂ ਤੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਇਸ ਹਲਕੇ ਵਿੱਚ ਕੰਮ ਕਰਦਾ ਰਿਹਾ ਹਾਂ।`


ਸੂਤਰਾਂ ਨੇ ਦੱਸਿਆ ਕਿ ਸ੍ਰੀ ਭਗਵੰਤ ਮਾਨ ਨੂੰ ਬਠਿੰਡਾ ਤੋਂ ਸੰਸਦੀ ਚੋਣ ਲੜਨ ਦਾ ਵਿਕਲਪ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਸੰਗਰੂਰ ਤੋਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ। ਸਾਲ 2017 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੰਗਰੂਰ ਤੇ ਬਰਨਾਲਾ ਜਿ਼ਲ੍ਹਿਆਂ ਦੇ 11 ਵਿਧਾਨ ਸਭਾ ਹਲਕਿਆਂ `ਚੋਂ ਪੰਜ `ਤੇ ਜਿੱਤ ਹਾਸਲ ਕੀਤੀ ਸੀ।


ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੀ 11 ਅਕਤੂਬਰ ਨੂੰ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ ਪੰਜਾਬ `ਚ ਸਾਰੀਆਂ ਲੋਕ ਸਭਾ ਸੀਟਾਂ `ਤੇ ਆਪਣੇ ਦਮ `ਤੇ ਹੀ ਚੋਣਾਂ ਲੜੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP finalises five LS candidates out of 13