ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਦਾ ਅਸਰ, ਵਿਦੇਸ਼ਾਂ `ਚ ਪੰਜਾਬੀਆਂ ਨੇ ਖਿਲਾਰਿਆ ‘ਆਪ` ਦਾ ਝਾੜੂ

ਖਹਿਰਾ ਦਾ ਅਸਰ, ਵਿਦੇਸ਼ਾਂ `ਚ ਪੰਜਾਬੀਆਂ ਨੇ ਖਿਲਾਰਿਆ ‘ਆਪ` ਦਾ ਝਾੜੂ

ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਹੋਰ ਸਾਥੀ ਵਿਧਾਇਕਾਂ ਦੀ ਬਗ਼ਾਵਤ ਆਮ ਆਦਮੀ ਪਾਰਟੀ (ਆਪ) ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਬਹੁਤੇ ਦੇਸ਼ਾਂ ਵਿਚ ਜਿ਼ਆਦਾਤਰ ਐੱਨਆਰਆਈ ਪੰਜਾਬੀਆਂ ਨੇ ਪਾਰਟੀ ਤੋਂ ਨਾਤਾ ਤੋੜ ਲਿਆ ਹੈ। ਇਸੇ ਲਈ ਕੇਂਦਰੀ ਲੀਡਰਸਿ਼ਪ ਨੂੰ ਹੁਣ ਆਪਣੀਆਂ ਸਾਰੀਆਂ ਵਿਦੇਸ਼ੀ ਇਕਾਈਆਂ ਭੰਗ ਕਰਨੀਆਂ ਪੈ ਗਈਆਂ ਹਨ।


ਅਮਰੀਕਾ, ਕੈਨੇਡਾ, ਨਿਊ ਜ਼ੀਲੈਂਡ, ਇਟਲੀ, ਸਪੇਨ, ਜਰਮਨੀ ਤੇ ਕੁਝ ਹੋਰ ਦੇਸ਼ਾਂ `ਚ ਸਥਿਤ ਆਮ ਆਦਮੀ ਪਾਰਟੀ ਦੀਆਂ ਇਕਾਈਆਂ ਦੇ ਸਾਬਕਾ ਐੱਨਆਰਆਈ ਅਹੁਦੇਦਾਰਾਂ ਨੇ ਪਾਰਟੀ ਤੋਂ ਆਪਣਾ ਨਾਤਾ ਤੋੜ ਲਿਆ ਹੈ। ਇੰਝ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਗੁੱਟ ਦੀ ਬਗ਼ਾਵਤ ਦਾ ਅਸਰ ਹੁਣ ਸਾਾਹਮਣੇ ਆਉਣ ਲੱਗਾ ਹੈ। ਇਸ ਦੌਰਾਨ ਸ੍ਰੀ ਖਹਿਰਾ ਨੇ ਕਿਹਾ ਹੈ ਕਿ ਪਾਰਟੀ ਦੀ ਦਿੱਲੀ ਲੀਡਰਸਿ਼ਪ ਨੇ ਵਿਦੇਸ਼ਾਂ `ਚ ਵੱਸਦੇ ਪੰਜਾਬੀਆਂ ਨਾਲ ਸਬੰਧਤ ਮਾਮਲੇ ਨਿਪਟਦਿਆਂ ਕੋਈ ਜਮਹੂਰੀ ਕਦਰਾਂ-ਕੀਮਤਾਂ ਨਹੀਂ ਵਿਖਾਈਆਂ। ਇਨ੍ਹਾਂ ਸਾਰੇ ਲੋਕਾਂ ਨੇ ਪਾਰਟੀ ਨੂੰ ਬਹੁਤ ਜਿ਼ਆਦਾ ਫ਼ੰਡ ਮੁਹੱਈਆ ਕਰਵਾਏ ਹਨ ਪਰ ਪਾਰਟੀ ਨੇ ਉਨ੍ਹਾਂ ਦੀ ਕੋਈ ਸਿ਼ਕਾਇਤ ਨਹੀਂ ਸੁਣੀ।


ਜਿ਼ਆਦਾਤਰ ਐੱਨਆਰਆਈ ਪੰਜਾਬੀਆਂ ਦਾ ਦੋਸ਼ ਹੈ ਕਿ ਹੋਰ ਸਿਆਸੀ ਪਾਰਟੀਆਂ ਵਾਂਗ ਆਮ ਆਦਮੀ ਵਾਰਟੀ ਨੇ ‘ਵਰਤੋ ਤੇ ਸੁੱਟੋ` ਦੀ ਨੀਤੀ ਨੂੰ ਅਪਣਾ ਲਿਆ ਹੈ। ਉਪਰੋਕਤ ਦੇਸ਼ਾਂ ਦੇ ਸਾਬਕਾ 43 ਪਾਰਟੀ ਅਹੁਦੇਦਾਰਾਂ ਨੇ ਆਪਣੇ ਸਾਂਝੇ ਬਿਆਨ `ਚ ਆਮ ਆਦਮੀ ਪਾਰਟੀ ਤੋਂ ਨਾਤਾ ਤੋੜਨ ਦੀ ਗੱਲ ਕੀਤੀ ਹੈ। ਇਨ੍ਹਾਂ `ਚੋਂ ਜਿ਼ਆਦਾਤਰ ਅਹੁਦੇਦਾਰ ਅਮਰੀਕਾ ਤੋਂ ਹਨ।


ਇਨ੍ਹਾਂ ਸਭਨਾਂ ਨੂੰ ਇਹ ਗਿਲਾ ਹੈ ਕਿ ਛੇ ਹਫ਼ਤੇ ਪਹਿਲਾਂ ਜਿਸ ਤਰੀਕੇ ਸ੍ਰੀ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ, ਉਹ ਠੀਕ ਨਹੀਂ ਸੀ।


ਇੱਥੇ ਵਰਨਣਯੋਗ ਹੈ ਕਿ ਸਮਾਜਕ ਕਾਰਕੁੰਨ ਅੰਨਾ ਹਜ਼ਾਰੇ ਵੱਲੋਂ ਜਦੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਛੇੜੀ ਸੀ, ਉੱਥੋਂ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ। ਪੰਜਾਬੀ ਇਸ ਪਾਰਟੀ ਦਾ ਮੁੱਖ ਆਧਾਰ ਬਣੇ ਹਨ। ਸੰਸਦ `ਚ ਇਸ ਪਾਰਟੀ ਦਾ ਖਾਤਾ ਵੀ ਪੰਜਾਬ ਤੋਂ ਹੀ ਵੱਡੀ ਸਫ਼ਲਤਾ ਨਾਲ ਖੁੱਲ੍ਹਿਆ ਸੀ, ਜਦੋਂ ਉਸ ਦੇ ਚਾਰ ਐੱਮਪੀ 2014 `ਚ ਚੁਣੇ ਗਏ ਸਨ।


ਇਸ ਦੌਰਾਨ ਆਮ ਆਦਮੀ ਪਾਰਟੀ ਦੇ ਓਵਰਸੀਜ਼ ਕਨਵੀਨਰ ਪ੍ਰਿਥਵੀ ਰੈੱਡੀ ਨੇ ਦੱਸਿਆ ਕਿ ਪਾਰਟੀ ਹਿਤ ਲਈ ਜੱਥੇਬੰਦਕ ਢਾਂਚੇ ਨੂੰ ਨਵਾਂ ਰੂਪ ਦੇਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ 60,000 ਵਲੰਟੀਅਰਾਂ ਤੋਂ ਲਈ ਫ਼ੀਡਬੈਕ ਦੇ ਆਧਾਰ `ਤੇ ਦੂਜੇ ਦੇਸ਼ਾਂ `ਚ ਸਥਿਤ ਸਾਰੀਆਂ ਪਾਰਟੀ ਇਕਾਈਆਂ ਨੂੰ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਸੀ; ਕਿਉਂਕਿ ਬਹੁਤੇ ਵਲੰਟੀਅਰ ਇਸੇ ਦੇ ਹੱਕ ਵਿੱਚ ਸਨ।  ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਇੰਝ ਕਰਨਾ ਬਹੁਤ ਜ਼ਰੂਰੀ ਹੋ ਗਿਅ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP foreign units disbanded