ਅਗਲੀ ਕਹਾਣੀ

ਸੰਸਦੀ ਚੋਣਾਂ ਲਈ 'ਆਪ' ਲੱਭ ਰਹੀ ਯੋਗ ਉਮੀਦਵਾਰ, ਕੋਈ ਲੱਭ ਹੀ ਨਹੀਂ ਰਿਹਾ

ਸੰਸਦੀ ਚੋਣਾਂ ਲਈ 'ਆਪ' ਲੱਭ ਰਹੀ ਯੋਗ ਉਮੀਦਵਾਰ, ਕੋਈ ਲੱਭ ਹੀ ਨਹੀਂ ਰਿਹਾ

ਆਮ ਆਦਮੀ ਪਾਰਟੀ (ਆਪ) ਨੇ ਸਾਲ 2014 ਦੌਰਾਨ ਪਹਿਲੀ ਵਾਰ ਚਾਰ ਸੰਸਦੀ ਸੀਟਾਂ ਪੰਜਾਬ ਤੋਂ ਹੀ ਜਿੱਤੀਆਂ ਸਨ। ਇਸ ਵਾਰ ਅਮਨ ਅਰੋੜਾ ਤੇ ਅਮਰਜੀਤ ਸਿੰਘ ਸੰਦੋਆ ਸਮੇਤ ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਹ ਤਿੰਨੇ ਇਹ ਆਮ ਚੋਣਾਂ ਲੜਨਾ ਨਹੀਂ ਚਾਹੁੰਦੇ

 

 

ਸ੍ਰੀ ਅਮਨ ਅਰੋੜਾ ਦਾ ਨਾਂਅ ਲੁਧਿਆਣਾ ਜਾਂ ਪਟਿਆਲਾ ਸੀਟ ਲਈ ਵਿਚਾਰਿਆ ਜਾ ਰਿਹਾ ਹੈ। ਦਰਅਸਲ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਡਾ. ਧਰਮਵੀਰ ਗਾਂਧੀ ਨੂੰ ਕਥਿਤ ਪਾਰਟੀ–ਵਿਰੋਧੀ ਗਤੀਵਿਧੀਆਂ ਕਾਰਨ ਤਿੰਨ ਸਾਲ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ। ਸਾਲ 2014 ਦੌਰਾਨ ਲੁਧਿਆਣਾ ’ਚ ਦੂਜੇ ਨੰਬਰ ਉੱਤੇ ਰਹਿਣ ਵਾਲੇ ਸ੍ਰੀ ਐੱਚਐੱਸ ਫੂਲਕਾ ਨੇ ਪਿਛਲੇ ਮਹੀਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ।

 

 

ਸੁਨਾਮ ਤੋਂ ‘ਆਪ’ ਵਿਧਾਇਕ ਸ੍ਰੀ ਅਮਨ ਅਰੋੜਾ ਪੰਜਾਬ ਅਸੈਂਬਲੀ ਤੇ ਬਾਹਰ ਦੋਵੇਂ ਥਾਵਾਂ ਉੱਤੇ ਪੂਰੇ ਸਰਗਰਮ ਹਨ ਤੇ ਆਮ ਲੋਕਾਂ ਨਾਲ ਜੁੜੇ ਮੁੱਦੇ ਉਹ ਅਕਸਰ ਉਠਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਸੰਸਦੀ ਚੋਣਾਂ ਵਿੱਚ ਉਮੀਦਵਾਰ ਬਣਾਉਣ ਲਈ ਪਿਛਲੇ ਹਫ਼ਤੇ ਦਿੱਲੀ ਵਿਖੇ ਪਾਰਟੀ ਦੀ ਇੱਕ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਹੋਇਆ ਸੀ ਪਰ ਸ੍ਰੀ ਅਰੋੜਾ ਨੇ ਇਸ ਮਾਮਲੇ ’ਚ ਕੋਈ ਦਿਲਚਸਪੀ ਨਹੀਂ ਵਿਖਾਈ। ਜਿਹੜੇ ਬਾਕੀ ਦੇ ਦੋ ਵਿਧਾਇਕਾਂ ਨੂੰ ਸੰਸਦੀ ਚੋਣਾਂ ਲਈ ਉਮੀਦਵਾਰ ਬਣਾਉਣ ਦੀ ਗੱਲ ਤੁਰੀ, ਉਹ ਵੀ ਇਹ ਆਮ ਚੋਣਾਂ ਲੜਨ ਦੇ ਚਾਹਵਾਨ ਨਹੀਂ ਦਿਸਦੇ।

 

 

ਇਸ ਦਾ ਮਤਲਬ ਇਹੋ ਹੈ ਕਿ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੂੰ ਕੋਈ ਯੋਗ ਤੇ ਢੁਕਵਾਂ ਉਮੀਦਵਾਰ ਹੀ ਨਹੀਂ ਮਿਲ ਰਿਹਾ। ਅੰਦਰੂਨੀ ਫੁੱਟ ਤੋਂ ਬਾਅਦ ਕੁਝ ਆਗੂ ਸਦਾ ਲਈ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ; ਇਸ ਕਾਰਨ ਵੀ ਪਾਰਟੀ ਉੱਤੇ ਵਾਜਬ ਉਮੀਦਵਾਰਾਂ ਦਾ ਸੰਕਟ ਆਇਆ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP is finding Candidates for General Polls