ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਕੈਪਟਨ ਦੀ ਕੋਠੀ ਅੱਗੇ ‘ਆਪ` ਆਗੂਆਂ ਦੀ ਭੁੱਖ-ਹੜਤਾਲ਼

ਤਸਵੀਰ: ਆਮ ਆਦਮੀ ਪਾਰਟੀ ਦੇ ਫ਼ੇਸਬੁੱਕ ਪੰਨੇ `ਤੇ ਅਪਲੋਡ ਵਿਡੀਓ `ਚੋਂ।

--  ਪੁਲਿਸ ਨਾਲ ਹੋਈ ਬਹਿਸਬਾਜ਼ੀ

--  ਪੁਲਿਸ ਨੇ ਖਿੰਡਾ ਦਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ

 

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਪ੍ਰਮੁੱਖ ਆਗੂਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ਗਾਾਹ ਦੇ ਸਾਹਮਣੇ ਭੁੱਖ ਹੜਤਾਲ ਕੀਤੀ। ‘ਆਪ` ਦੇ ਇਹ ਸਾਰੇ ਆਗੂ ਸਾਲ 2015 ਦੌਰਾਨ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਫਿਰ ਫ਼ਰੀਦਕੋਟ ਜਿ਼ਲ੍ਹੇ `ਚ ਰੋਸ ਮੁਜ਼ਾਹਰਾਕਾਰੀਆਂ `ਤੇ ਪੁਲਿਸ ਗੋਲ਼ੀਬਾਰੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿ਼ਲਾਫ਼ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਸਨ।


‘ਆਪ` ਆਗੂ ਅੱਜ ਸਵੇਰੇ ਪਹਿਲਾਂ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ। ਉਸ ਤੋਂ ਬਾਅਦ ਪਾਰਟੀ ਦੇ ਕਈ ਵਿਧਾਇਕ ਤੇ ਇੱਕ ਐੱਮਪੀ ਚੰਡੀਗੜ੍ਹ ਸਥਿਤ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਭੁੱਖ ਹੜਤਾਲ `ਤੇ ਬੇਠ ਗਏ।


ਪੁਲਿਸ ਨੇ ਉਨ੍ਹਾਂ ਨੂੰ ਉੱਥੇ ਭੁੱਖ ਹੜਤਾਲ `ਤੇ ਬੈਠਣ ਲਈ ਰੋਕਿਆ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਇਲਾਕੇ `ਚ ਧਾਰਾ 144 ਲੱਗੀ ਹੋਈ ਹੈ, ਇਸ ਲਈ ਇੱਥੇ ਇਕੱਠ ਨਹੀਂ ਕੀਤਾ ਜਾ ਸਕਦਾ। ਉੱਥੇ ਪੁਲਿਸ ਅਧਿਕਾਰੀਆਂ ਤੇ ‘ਆਪ` ਆਗੂਆਂ ਵਿਚਾਲੇ ਬਹਿਸਬਾਜ਼ੀ ਵੀ ਹੋਈ। ਪੁਲਿਸ ਨੇ ਆਗੂਆਂ ਨੂੰ ਸੜਕ `ਤੇ ਭੁੱਖ ਹੜਤਾਲ ਉੱਤੇ ਨਹੀਂ ਬੈਠਣ ਦਿੱਤਾ।


ਬਾਅਦ `ਚ ਪੁਲਿਸ ਨੇ ਇੱਕ ਖੁੱਲ੍ਹੀ ਥਾਂ `ਤੇ ਆਮ  ਆਦਮੀ ਪਾਰਟੀ ਦੇ ਆਗੂਆਂ ਭੁੱਖ ਹੜਤਾਲ `ਤੇ ਬੈਠਣ ਦੀ ਇਜਾਜ਼ਤ ਦੇ ਦਿੱਤੀ।


ਅੱਜ ਭੁੱਖ ਹੜਤਾਲ `ਤੇ ਬੈਠਣ ਵਾਲਿਆਂ `ਚ ‘ਆਪ` ਵਿਧਾਇਕ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਬਲਜਿੰਦਰ ਕੌਰ ਤੇ ਐੱਮਪੀ ਸਾਧੂ ਸਿੰਘ ਸ਼ਾਮਲ ਸਨ। ‘ਆਪ` ਦੇ ਬਾਕੀ ਵਿਧਾਇਕਾਂ ਮੀਤ ਹੇਅਰ, ਸਰਬਜੀਤ ਕੌਰ ਮਾਣੂਕੇ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ ਤੇ ਬੁੱਧ ਰਾਮ ਨੂੰ ਕਿਸੇ ਹੋਰ ਥਾਂ ਜਾ ਕੇ ਭੁੱਖ ਹੜਤਾਲ ਕਰਨ ਲਹੀ ਆਖਿਆ ਗਿਆ।


ਸ੍ਰੀ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਿਰਫ਼ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ।


‘ਆਪ` ਆਗੂਆਂ ਦੀ ਭੁੱਖ ਹੜਤਾਲ ਦੇ ਪਹਿਲਾਂ ਤੋਂ ਦਿੱਤੇ ਸੱਦੇ ਕਾਰਨ ਅੱਜ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਸਾਹਮਣੇ ਸੁਰੱਖਿਆ ਇੰਤਜ਼ਾਮ ਬਹੁਤ ਸਖ਼ਤ ਸਨ। ਅੱਜ ਕੈਪਟਨ ਅਮਰਿੰਦਰ ਸਿੰਘ ਦਿੱਲੀ `ਚ ਹਨ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP leaders observe hunger strike in Chd