ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲੇਰਕੋਟਲਾ ਕੁਰਾਨ ਬੇਅਦਬੀ ਕਾਂਡ: ਆਪ ਵਿਧਾਇਕ ਰਾਜ-ਧਰੋਹ ਦੇ ਦੋਸ਼ ਤੋਂ ਬਰੀ

ਮਾਲੇਰਕੋਟਲਾ ਕੁਰਾਨ ਬੇਅਦਬੀ ਕਾਂਡ: ਆਪ ਵਿਧਾਇਕ ਰਾਜ-ਧਰੋਹ ਦੇ ਦੋਸ਼ ਤੋਂ ਬਰੀ

--  ਨਰੇਸ਼ ਯਾਦਵ ਵੱਲੋਂ ਫ਼ੈਸਲਾ ਇਤਿਹਾਸਕ ਕਰਾਰ

--  ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੀ ਸਾਜਿ਼ਸ਼ ਦਾ ਪਰਦਾਫ਼ਾਸ਼: ਹਰਪਾਲ ਸਿੰਘ ਚੀਮਾ

 

ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਕਾਂਡ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਵਧੀਕ ਸੈਸ਼ਨਜ਼ ਜੱਜ ਦਿਨੇਸ਼ ਕੁਮਾਰ ਨੇ ਨਵੀਂ ਦਿੱਲੀ ਦੇ ਮਹਿਰੌਲੀ ਹਲਕੇ ਤੋਂ ਵਿਧਾਇਕ ਨਰੇਸ਼ ਯਾਦਵ `ਤੇ ਲੱਗਾ ਰਾਜ-ਧਰੋਹ ਦਾ ਦੋਸ਼ ਹਟਾ ਕੇ ਇਹ ਮਾਮਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਹੇਠਲੀ ਅਦਾਲਤ `ਚ ਭੇਜ ਦਿੱਤਾ।


ਇੱਥੇ ਵਰਨਣਯੋਗ ਹੈ ਕਿ 24ਜੂਨ, 2016 ਨੂੰ ਮੁਸਲਿਮ ਬਹੁ-ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ `ਚ ਪਵਿੱਤਰ ਕੁਰਾਨ ਸ਼ਰੀਫ਼ ਸਾੜੇ ਜਾਣ ਦੀ ਘਟਨਾ ਵਾਪਰੀ ਸੀ। ਪੁਲਿਸ ਨੇ ਇਸ ਮਾਮਲੇ `ਚ ਨਰੇਸ਼ ਯਾਦਵ, ਆਰਐੱਸਐੱਸ ਦੇ ਸਾਬਕਾ ਪ੍ਰਚਾਰਕ ਤੇ ਤਿੰਨ ਹੋਰਨਾਂ ਵਿਰੁੱਧ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਸੀ।


ਵਿਧਾਇਕ ਸ੍ਰੀ ਯਾਦਵ ਦੇ ਵਕੀਲ ਸ੍ਰੀ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ,‘ਅਦਾਲਤ ਨੇ ਇਹ ਫ਼ੈਸਲਾ ਦੇਣਾ ਸੀ ਕਿ ਕੀ ਵਿਧਾਇਕ `ਤੇ ਰਾਜ-ਧਰੋਹ ਦਾ ਮੁਕੱਦਮਾ ਚਲਾਉਣਾ ਵਾਜਬ ਹੈ ਜਾਂ ਨਹੀਂ। ਸਾਰੇ ਮਾਮਲੇ ਦੀ ਤਹਿ ਤੱਕ ਜਾਣ ਤੋਂ ਬਾਅਦ ਅਦਾਲਤ ਇਸ ਗੱਲ `ਤੇ ਸਹਿਮਤ ਹੋਈ ਹੈ ਕਿ ਇਹ ਕੋਈ ਰਾਜ-ਧਰੋਹ ਦਾ ਮਾਮਲਾ ਨਹੀਂ ਹੈ ਤੇ ਅਦਾਲਤ ਨੇ ਅੱਜ ਧਾਰਾ 124ਏ ਹਟਾ ਦਿੱਤੀ।`


ਸ੍ਰੀ ਧਾਲੀਵਾਲ ਨੇ ਦੱਸਿਆ ਕਿ ਇਹ ਮਾਮਲਾ ਮਾਲੇਰਕੋਟਲਾ ਤੋਂ ਸੈਸ਼ਨਜ਼ ਕੋਰਟ `ਚ ਭੇਜਿਆ ਗਿਆ ਸੀ ਕਿਉਂਕਿ ਇਸ ਵਿੱਚ ਰਾਜ-ਧਰੋਹ ਦੇ ਦੋਸ਼ ਲੱਗੇ ਹੋਏ ਸਨ ਪਰ ਹੁਣ ਐਡੀਸ਼ਨਲ ਸੈਸ਼ਨਜ਼ ਜੱਜ ਨੇ ਰਾਜ-ਧਰੋਹ ਦਾ ਦੋਸ਼ ਹਟਾ ਕੇ ਇਹ ਮਾਮਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਭੇਜ ਦਿੱਤਾ ਹੈ। ਹੁਣ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਇਸ ਮਾਮਲੇ `ਤੇ 22 ਅਕਤੂਬਰ ਤੋਂ ਸੁਣਵਾਈ ਸ਼ੁਰੂ ਕੀਤੀ ਜਾਵੇਗੀ।


ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਇਸ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਹੈ ਤੇ ਦੋਸ਼ ਲਾਇਆ ਹੈ ਕਿ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਉਂਕਿ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਸੀ, ਇਸੇ ਲਈ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਵਿਰੁੱਧ ਸਾਜਿ਼ਸ਼ ਰਚੀ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ `ਤੇ ਲੱਗੇ ਬਾਕੀ ਦੇ ਦੋਸ਼ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਹਟਾ ਦੇਣਗੇ।


ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਾਨੇ ਕਿਹਾ ਹੈ ਕਿ ਇਸ ਅਦਾਲਤੀ ਫ਼ੈਸਲੇ ਨੇ ਆਮ ਆਦਮੀ ਪਾਰਟੀ ਖਿ਼ਲਾਫ਼ ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਤੇ ਮੌਜੂਦਾ ਸਰਕਾਰ ਦੀਆਂ ਸਾਜਿ਼ਸ਼ਾਂ ਦਾ ਪਰਦਾਫ਼ਾਸ਼ ਕਰ ਕੇ ਰੱਖ ਦਿੱਤਾ ਹੈ।


‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਸ੍ਰੀ ਚੀਮਾ ਨੇ ਕਿਹਾ,‘ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਝੂਠੇ ਕੇਸ ਨਾਲ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦਾ ਜਤਨ ਕੀਤਾ ਸੀ ਤੇ ਸੱਤਾ `ਚ ਆਉਣ ਤੋਂ ਬਾਅਦ ਕਾਂਗਰਸ ਨੇ ਵੀ ਉਸ ਦਾ ਸਮਰਥਨ ਕੀਤਾ ਸੀ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MLA acquitted from sedition charges