ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AAP MLAs ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਮੁੜ ਹੋਈਆਂ ਸਰਗਰਮ

AAP MLAs ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਮੁੜ ਹੋਈਆਂ ਸਰਗਰਮ। ਫ਼ਾਈਲ ਫ਼ੋਟੋ

ਪੰਜਾਬ ਦੇ ਮਾਲਵਾ ਇਲਾਕੇ ਦੇ ਦੱਖਣੀ ਹਲਕਿਆਂ ਤੋਂ ਆਮ ਆਦਮੀ ਪਾਰਟੀ (ਆਪ) ਦੀਆਂ ਦੋ ਵਿਧਾਇਕ ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਨਵੇਂ ਵਰ੍ਹੇ–2020 ਤੋਂ ਮੁੜ ਸਰਗਰਮ ਹੋ ਗਈਆਂ ਹਨ।

 

 

ਇਹ ਦੋਵੇਂ ‘ਆਪ’ ਵਿਧਾਇਕਾਵਾਂ ਨਵੇਂ ਵਰ੍ਹੇ ਮੌਕੇ ਉਸ ਵੇਲੇ ਜਨਤਾ ਸਾਹਮਣੇ ਆਈਆਂ, ਜਦੋਂ ਦਿੜਬਾ ਹਲਕੇ ਦੇ ਵਿਧਾਇਕ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਬਠਿੰਡਾ ਆਏ। ਉਹ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਬਠਿੰਡਾ ਪੁੱਜੇ ਸਨ।

 

 

ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਦੋਵੇਂ ਪਹਿਲੀ ਵਾਰ ਵਿਧਾਇਕ ਚੁਣੀਆਂ ਗਈਆਂ ਸਨ। ਪਰ ਉਹ ਬੀਤੇ ਵਰ੍ਹੇ ਮਈ ਮਹੀਨੇ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਦੇ ਕਿਸੇ ਵੀ ਸਮਾਰੋਹ ’ਚ ਵਿਖਾਈ ਨਹੀਂ ਦਿੱਤੀਆਂ ਸਨ। ਨਾ ਹੀ ਉਨ੍ਹਾਂ ਸੰਸਦੀ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕੋਈ ਬਿਆਨ ਜਾਰੀ ਹੋਇਆ ਸੀ।

 

 

ਪੱਤਰਕਾਰਾਂ ਨੇ ਜਦੋਂ ਇਸ ਬਾਰੇ ਉਨ੍ਹਾਂ ਤੋਂ ਪੁੱਛਿਆ, ਤਾਂ ਸ੍ਰੀਮਤੀ ਬਲਜਿੰਦਰ ਕੌਰ ਨੇ ਮੰਨਿਆ ਕਿ ਪਿਛਲੇ ਮਹੀਨਿਆਂ ਦੌਰਾਨ ਉਹ ਸਰਗਰਮ ਨਹੀਂ ਰਹੇ ਸਨ।

 

 

ਸ੍ਰੀਮਤੀ ਬਲਜਿੰਦਰ ਕੌਰ ਨੇ ਹੱਸਦਿਆਂ ਕਿਹਾ – ‘ਪਾਰਟੀ ਲੀਡਰਸ਼ਿਪ ਹੁਣ ਸੜਕਾਂ ’ਤੇ ਆ ਕੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਗ਼ਲਤੀਆਂ ਉਜਾਗਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MLAs Baljinder Kaur and Rupinder Kaur Ruby reactivated