ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਦੀ ਬਾਦਲਾਂ ਬਹਾਨੇ ਕੈਪਟਨ ਸਰਕਾਰ ਨੂੰ ਨਸੀਹਤ

ਪੰਜਾਬ ਦੀ ਆਮ ਆਦਮੀ ਪਾਰਟੀ ਇਕਾਈ ਨੇ ਅੱਜ ਵੀਰਵਾਰ ਨੂੰ ਪੰਜਾਬ ਸਰਕਾਰ ’ਤੇ ਸਿੱਖਿਆ ਦੇ ਵਪਾਰੀਆਂ ਨਾਲ ਮਿਲ ਕੇ ਮਿਆਰੀ ਸਿੱਖਿਆ ਦਾ ਘਾਣ ਕਰਨ ਦਾ ਦੋਸ਼ ਲਾਇਆ ਹੈ।

 

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮੁੱਖ ਬੁਲਾਰੀ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਵੱਲੋਂ ਨਿੱਜੀ ਯੂਨੀਵਰਸਿਟੀਆਂ ਨੂੰ ਨਿਯਮਾਂ-ਕਾਨੂੰਨਾਂ ' ਵੱਡੀਆਂ ਛੋਟਾਂ ਦਿੱਤੇ ਜਾਣ ਨੂੰ ਮਾਰੂ ਫ਼ੈਸਲਾ ਦੱਸਿਆ ਹੈ

 

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਿਵੇਂ ਬਾਦਲ ਸਰਕਾਰ ਨੇ ਸਰਕਾਰੀ ਸਿੱਖਿਆ ਸੰਸਥਾਵਾਂ, ਹਸਪਤਾਲਾਂ ਅਤੇ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਨਿੱਜੀ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ, ਪ੍ਰਾਈਵੇਟ ਸਿੱਖਿਆ ਸੰਸਥਾਵਾਂ, ਹਸਪਤਾਲਾਂ ਅਤੇ ਨਿੱਜੀ ਥਰਮਲ ਪਲਾਂਟਾਂ 'ਤੇ 'ਮੇਹਰਾਂ' ਕੀਤੀਆਂ ਸਨ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਉਸੇ ਤਰ੍ਹਾਂ ਹੀ ਕਰ ਰਹੀ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਲਈ ਘੱਟੋ-ਘੱਟ 35 ਏਕੜ ਦੀ ਸ਼ਰਤ ਨੂੰ ਨਰਮ ਕਰਕੇ 25 ਏਕੜ ਤੱਕ ਲਿਆਉਣਾ ਇਸ ਦੀ ਤਾਜ਼ਾ ਮਿਸਾਲ ਹੈ ਕਿ ਪ੍ਰਾਈਵੇਟ ਲੋਕਾਂ 'ਤੇ ਮਿਹਰਬਾਨੀ ਕਰਨ ' ਕੈਪਟਨ ਸਰਕਾਰ ਬਾਦਲਾਂ ਨੂੰ ਵੀ ਮਾਤ ਪਾਉਣ ਲੱਗੀ ਹੈ।


ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਾਈਵੇਟ ਕੰਪਨੀਆਂ/ ਸੰਸਥਾਵਾਂ ਦੀ ਵਿਰੋਧੀ ਨਹੀਂ ਹੈ, ਪਰੰਤੂ ਆਮ ਆਦਮੀ ਦੀ ਪਹੁੰਚ ' ਰਹਿੰਦੀਆਂ ਸਰਕਾਰੀ ਸੰਸਥਾਵਾਂ ਦੀ ਕੀਮਤ 'ਤੇ ਸਿੱਖਿਆ ਦਾ ਵਪਾਰ ਕਰਦੇ ਅਦਾਰਿਆਂ 'ਤੇ ਸਰਕਾਰੀ ਮਿਹਰਬਾਨੀਆਂ ਦਾ ਡਟ ਕੇ ਵਿਰੋਧ ਕਰਦੀ ਹੈ।


ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਜੋ ਪ੍ਰਾਈਵੇਟ ਸੰਸਥਾਨ ਮਿਆਰੀ ਸਿੱਖਿਆ ਦੇ ਰਹੇ ਹਨ, ਉਹ ਇੱਕ ਗ਼ਰੀਬ ਅਤੇ ਆਮ ਸਾਧਾਰਨ ਪਰਿਵਾਰਾਂ ਦੀ ਮਾਲੀ ਸਥਿਤੀ ਤੋਂ ਬਾਹਰ ਹਨ ਅਤੇ ਆਮ ਘਰਾਂ ਦੇ ਹੋਣਹਾਰ ਬੱਚੇ ਵੀ ਇਨ੍ਹਾਂ ਮਹਿੰਗੇ ਪ੍ਰਾਈਵੇਟ ਸਕੂਲਾਂ/ਕਾਲਜਾਂ ਅਤੇ ਯੂਨੀਵਰਸਿਟੀਆਂ ' ਦਾਖਲਾ ਲੈਣ ਤੋਂ ਅਸਮਰਥ ਹਨ।


ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ 'ਪ੍ਰਾਈਵੇਟ ਸਿੱਖਿਆ ਮਾਫ਼ੀਆ' ਵੀ ਸੂਬੇ ਅੰਦਰ ਰੇਤ ਬਜਰੀ, ਕੇਬਲ, ਟਰਾਂਸਪੋਰਟ ਅਤੇ ਲੈਂਡ ਮਾਫ਼ੀਆ ਵਾਂਗ ਡੂੰਘੀਆਂ ਜੜ੍ਹਾਂ ਲੱਗਾ ਚੁੱਕਿਆ ਹੈ। ਜਿਸ ਕਾਰਨ ਅੱਜ ਪ੍ਰਾਈਵੇਟ ਸਿੱਖਿਆ ਸੰਸਥਾਨਾਂ ' ਨੌਕਰੀ ਕਰਦੇ ਸਟਾਫ਼ ਮੈਂਬਰਾਂ ਦਾ ਵਿੱਤੀ ਅਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ, ਸਗੋਂ ਵਿਦਿਆਰਥੀਆਂ ਦਾ ਵੀ ਵਿੱਤੀ ਅਤੇ ਬੌਧਿਕ ਸ਼ੋਸ਼ਣ ਹੁੰਦਾ ਹੈ। ਸ਼ੁੱਧ ਵਪਾਰਕ ਬਿਰਤੀ ਨਾਲ ਚੱਲ ਰਹੇ ਪ੍ਰਾਈਵੇਟ ਸਿੱਖਿਆ ਸੰਸਥਾਨ ਸਰਕਾਰਾਂ ਦੀ ਸ਼ਹਿ ਅਤੇ ਮਿਲੀਭੁਗਤ ਨਾਲ 'ਵਿੱਦਿਆ ਦਾ ਸ਼ਰੇਆਮ ਵਪਾਰ' ਕਰ ਰਹੇ ਹਨ, ਜੋ ਭਵਿੱਖ ਦੀਆਂ ਪੀੜੀਆਂ ਲਈ ਖ਼ਤਰਨਾਕ ਰੁਝਾਨ ਹੈ।


ਬਲਜਿੰਦਰ ਕੌਰ ਨੇ ਕਿਹਾ ਕਿ ਖੁੰਬਾਂ ਵਾਂਗ ਉੱਗ ਰਹੇ ਪ੍ਰਾਈਵੇਟ ਸਿੱਖਿਆ ਸੰਸਥਾਨਾਂ ਨੂੰ ਅਜਿਹੀ ਗੈਰ ਜ਼ਰੂਰੀ ਛੂਟ ਬੰਦ ਕੀਤੀਆਂ ਜਾਣ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ 10 ਏਕੜ ਜ਼ਮੀਨ ਦੀ ਛੂਟ ਵਾਪਸ ਲਈ ਜਾਵੇ।

 

ਬਲਜਿੰਦਰ ਕੌਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਸੂਬੇ ' ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਸਭ ਨੂੰ ਬਰਾਬਰ ਦੇ ਮੌਕੇ ਦੇਣ ਲਈ ਸੁਹਿਰਦ ਹੈ ਤਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਰਗੀਆਂ ਨੀਤੀਆਂ, ਇਮਾਨਦਾਰ ਨੀਅਤ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਅਪਣਾਵੇ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP punjab advises to Capt Government by excuse ex Badal government