ਰੋਪੜ ਤੋਂ ਆਮ ਆਦਮੀ ਪਾਰਟੀ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਤੋ ਬਾਅਦ ਆਪ ਦੀ ਪੰਜਾਬ ਇਕਾਈ ਅੱਜ ਰੋਪੜ 'ਚ ਕੈਪਟਨ ਸਰਕਾਰ ਖ਼ਿਲਾਫ਼ ਧਰਨਾ ਦੇ ਰਹੀ ਹੈ। ਹੈ. ਸੰਦੋਆ 'ਤੇ ਰੇਤ ਮਾਫ਼ੀਆ ਦੇ ਗੁੰਡਿਆਂ ਨੇ ਹਮਲਾ ਕਰ ਦਿੱਤਾ ਸੀ। .ਇਸਤੋਂ ਬਾਅਦ ਹੀ ਇਹ ਮੁੱਦਾ ਲਗਾਤਾਰ ਚਰਚਾ 'ਚ ਬਣਿਆ ਹੋਇਆ। ਆਪ ਦੇ ਕਈ ਵੱਡੇ ਲੀਡਰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ.ਬਲਵੀਰ ਸਿੰਘ ਆਦਿ ਅੱਜ ਇਸ ਧਰਨੇ 'ਚ ਸ਼ਾਮਿਲ ਹੋਏ ਹਨ।
ਇਸ ਰੋਸ ਮੁਜ਼ਾਹਰੇ ਕਾਰਨ ਪਿਛਲੇ ਦਿਨਾਂ ਤੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰ ਰਹੇ ਖਹਿਰਾ ਤੇ ਬਲਵੀਰ ਸਿੰਘ ਇੱਕੋ ਮੰਚ 'ਤੇ ਬੈਠੇ ਨਜ਼ਰ ਆਏ । ਜਿਸ ਨੇ ਉਨ੍ਹਾਂ ਕਿਆਸਾਂ ਤੇ ਵੀ ਵਿਰਾਮ ਲਗਾ ਦਿੱਤਾ ਕਿ ਸੁਖਪਾਲ ਖਹਿਰਾ ਖਿਲਾਫ ਪਾਰਟੀ ਕੋਈ ਐਕਸ਼ਨ ਲਵੇਗੀ।
ਮੰਚ 'ਤੇ ਬੈਠੇ ਹੋਏ ਖਹਿਰਾ ਤੇ ਬਲਬੀਰ ਸਿੰਘ ਕਿਸੇ ਮੁੱਦੇ ਤੇ ਚਰਚਾ ਵੀ ਕਰਦੇ ਨਜ਼ਰ ਆਏ। ਸੰਦੋਆ 'ਤੇ ਹੋਏ ਹਮਲੇ ਦੇ ਮਾਮਲੇ ਚ ਪੁਲਿਸ ਨੇ ਅੰਮ੍ਰਿਤਪਾਲ ਸਿੰਘ 'ਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ. ਮੁੱਖ ਦੋਸ਼ੀ ਅਜਵਿੰਦਰ ਸਿੰਘ ਅਤੇ ਬਚਿੱਤਰ ਸਿੰਘ ਖ਼ਿਲਾਫ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ।