ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਖਿਲਾਫ਼ ਐਕਸ਼ਨ ਮੂਡ 'ਚ ਆਪ

ਸੁਖਪਾਲ ਖਹਿਰਾ

ਪੰਜਾਬ ਦੀ ਰਾਜਨੀਤੀ 'ਚ ਇੱਕ ਨਵਾਂ ਭੂਚਾਲ ਆਉਣ ਦੀ ਤਿਆਰੀ 'ਚ ਹੈ. ਜਿਸਦੀ ਲਪੇਟ 'ਚ ਆ ਸਕਦੇ ਹਨ ਪੰਜਾਬ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ. ਆਪ ਆਗੂ ਤੇ ਭੁੱਲਥ ਤੋਂ ਐੱਮਐੱਲਏ ਖਹਿਰਾ ਖਿਲਾਫ਼ ਪਾਰਟੀ ਨੇ ਕਾਰਵਾਈ ਕਰਨ ਦਾ ਮੂਡ ਬਣਾ ਲਿਆ. ਖਹਿਰਾ ਤੇ ਦੋਸ਼ ਹਨ ਕਿ ਉਨ੍ਹਾਂ ਨੇ 2020 ਸਿੱਖ ਰੈਫਰੈਂਡਮ ਦੀ ਹਮਾਇਤ ਕੀਤੀ ਹੈ. ਜਿਸਤੇ ਵਿਵਾਦ ਭਖਦਾ ਵੇਖ ਆਪ ਬੈਕਫੁੱਟ 'ਤੇ ਨਜ਼ਰ ਆ ਰਹੀ ਹੈ. 

ਪਿਛਲੇ ਦਿਨੀਂ ਸੁਖਪਾਲ ਖਹਿਰਾ ਨੇ ਟਵਿਟਰ ਤੇ ਇੱਕ ਟਵੀਟ ਕੀਤਾ ਸੀ. ਜਿਸ 'ਚ ਉਨ੍ਹਾਂ ਲਿਖਿਆ ਕਿ, "ਹਾਲਾਂਕਿ ਮੈਂ ਸਿੱਖਾਂ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕਰਨ ਵਾਲੇ 2020 ਜਨਮਤ ਦਾ ਹੱਕਦਾਰ ਨਹੀਂ ਹਾਂ, ਪਰ ਮੈਂ ਇਹ ਕਹਿਣ ਤੋਂ ਨਹੀਂ ਝਿਜਕ ਰਿਹਾ ਕਿ ਇਹ ਸਭ ਲਗਾਤਾਰ ਪੱਖਪਾਤ ਦੀ ਨੀਤੀ ਦਾ ਨਤੀਜਾ ਹੈ, 1947 ਤੋਂ ਬਾਅਦ ਸਿੱਖਾਂ ਨਾਲ ਭੇਦਭਾਵ 'ਤੇ ਅੱਤਿਆਚਾਰ ਹੋਇਆ, ਭਾਂਵੇ ਦਰਬਾਰ ਸਾਹਿਬ ਤੇ 1984 'ਚ ਹਮਲਾ ਜਾਂ ਸਿੱਖਾਂ ਦੀ ਨਸਲਕੁਸ਼ੀ ਆਦਿ ਦਾ ਮੁੱਦਾ ਹੋਵੇ !

ਉੱਥੇ ਹੀ ਆਪ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਵੀ ਸ਼ੋਸਲ ਮੀਡੀਆ ਰਾਂਹੀ ਜਾਣਕਾਰੀ ਦਿੱਤੀ ਕਿ ਪਾਰਟੀ ਖਹਿਰਾ ਖਿਲਾਫ਼ ਕਾਰਵਾਈ ਕਰਨ ਜਾ ਰਹੀ ਹੈ. ਬਲਬੀਰ ਸਿੰਘ ਨੇ ਲਿਖਿਆ,"ਆਮ ਆਦਮੀ ਪਾਰਟੀ ਦੇਸ਼ ਦੀ ਏਕਤਾ ਅਖੰਡਤਾ ਤੇ ਪ੍ਰਭੂਸੱਤਾ ਪ੍ਰਤੀ ਵਚਨਬੱਧ ਹੈ। ਪਾਰਟੀ ਦੇਸ਼ ਤੋੜਨ ਵਾਲੇ ਕਿਸੇ ਵੀ ਰੈਫਰੈਂਡਮ ਦਾ ਸਮਰਥਨ ਨਹੀਂ ਕਰਦੀ।ਪਾਰਟੀ ਇਸ ਸਬੰਧੀ ਸ.ਸੁਖਪਾਲ ਸਿੰਘ ਖਹਿਰਾ ਖਿਲਾਫ ਬਣਦੀ ਕਾਰਵਾਈ ਕਰੇਗੀ ".

ਇਹ ਮਾਮਲਾ ਉਦੋਂ ਜਿਆਦਾ ਹਵਾ 'ਚ ਆਇਆ ਜਦੋਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਹਿਰਾ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਉਸਨੂੰ ਖਾਲਿਸਤਾਨੀ ਸਮਰਥਕ ਦੱਸਿਆ ਸੀ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap punjab to take action against opposition leader sukhpal singh khaira