ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਉੱਪ ਰਾਜਪਾਲ ਆਮ ਆਦਮੀ ਪਾਰਟੀ ਨੂੰ ਨਹੀਂ ਬਲਕਿ ਦਿੱਲੀ ਦੀ ਜਨਤਾ ਨੂੰ ਪੀੜਤ ਕਰ ਰਹੇ ਹਨ- ਖਹਿਰਾ

ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਪੰਜਾਬ ਇਕਾਈ ਵੀ ਹੁਣ ਅਰਵਿੰਦ ਕੇਜਰੀਵਾਲ ਦੇ ਪੱਖ 'ਚ ਖੁੱਲ੍ਹ ਕੇ ਆ ਗਈ ਹੈ. ਆਪ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੋਰ ਨੂੰ ਇੱਕ ਮੰਗ ਪੱਤਰ ਦੇ ਕੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਰਵੱਈਏ ਨੂੰ ਪੱਖਪਾਤੀ ਦੱਸਿਆ. ਆਪ ਪੰਜਾਬ ਦਾ ਕਹਿਣਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਦੁਰਵਿਹਾਰ ਕੀਤਾ ਜਾ ਰਿਹਾ ਜਿਸਦੀ ਉਹ ਜੰਮ ਕੇ ਅਲੋਚਨਾ ਕਰਦੇ ਹਨ.

ੲਿਸ ਮੋਕੇ ਹੀ ਦਿੱਲੀ ਵਾਸਤੇ ਪੂਰਨ ਰਾਜ ਦੀ ਵੀ ਮੰਗ ਕਰ ਦਿੱਤੀ ਗਈ ਤਾਂ ਜੋ ਦਿੱਲੀ ਵਾਸੀਆਂ ਨੂੰ ਪੇਸ਼ ਆ ਰਹੀਆਂ ਰੋਜ਼ਮਰਾ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਵਿਰੋਧੀ ਧਿਰ ਦੇ ਨੇਤਾ  ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ੲਿੱਕ ਚੁਣੀ ਹੋਈ ਸਰਕਾਰ ਦੇ ਰਾਹ ਚ ਰੋੜੇ ਅਟਕਾ ਕੇ ਦਿੱਲੀ ਦੇ ਉੱਪ ਰਾਜਪਾਲ ਆਮ ਆਦਮੀ ਪਾਰਟੀ ਨੂੰ ਨਹੀਂ ਬਲਕਿ ਦਿੱਲੀ ਦੀ ਜਨਤਾ ਨੂੰ ਪੀੜਤ ਕਰ ਰਹੇ ਹਨ। ਇਹ ਲੰਬੇ ਸਮੇਂ ਬਾਅਦ ਪਹਿਲਾਂ ਮੌਕਾ ਹੈ ਜਦੋਂ ਖਹਿਰਾ ਨੇ ਕੇਜਰੀਵਾਲ ਦੇ ਪੱਖ ਚ ਕੁਝ ਬੋਲਿਆ ਹੈ. ਸ਼ਾਹਕੋਟ ਉਪਚੋਣਾਂ ਦੀ ਹਾਰ ਦਾ ਠੀਕਰਾ ਵੀ ਖਹਿਰਾ ਨੇ ਕੇਜਰੀਵਾਲ ਦੇ ਸਿਰ ਭੰਨ ਦਿੱਤਾ ਸੀ.

ਗੌਰਤਲਬ ਹੈ ਕਿ ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਤੇ ਮੰਤਰੀ ਮੰਡਲ ਦੇ ਤਿੰਨ ਮੰਤਰੀ ਉਪ-ਰਾਜਪਾਲ ਅਨਿਲ ਬੈਜਲ ਦੇ ਦਫਤਰ 'ਚ ਧਰਨਾ ਦੇ ਰਹੇ ਹਨ. ਕੇਜਰੀਵਾਲ, ਸਿਸੋਦੀਆ, ਸਤਿੰਦਰ ਜੈਨ ਅਤੇ ਗੋਪਾਲ ਰਾਏ, ਰਾਜਪਾਲ ਦੇ ਸਰਕਾਰੀ ਨਿਵਾਸ ਤੇ ਸੋਮਵਾਰ ਸ਼ਾਮ ਤੋਂ ਧਰਨੇ ਤੇ ਬੈਠੇ ਹਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap punjab unit meets governer over delhi government issue