ਅਗਲੀ ਕਹਾਣੀ

ਆਪ ਨੇ ਕੁਰਆਨ ਬੇਅਦਬੀ ਕਾਂਡ `ਚ ਮੰਗੀ 'ਆਰਐੱਸਐੱਸ ਦੀ ਭੂਮਿਕਾ' ਦੀ ਜਾਂਚ

ਨਵੀਂ ਦਿੱਲੀ ਦੇ ਮਹਿਰੋਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਵੀਰਵਾਰ ਨੂੰ ਮਾਲੇਰਕੋਟਲਾ `ਚ ਕੁਰਾਨ ਸ਼ਰ

ਆਮ ਆਦਮੀ ਪਾਰਟੀ (ਆਪ) ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਅੱਜ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੂੰ ਬੇਨਤੀ ਕੀਤੀ ਕਿ ਮਾਲੇਰਕੋਟਲਾ `ਚ ਵਾਪਰੀ ਪਵਿੱਤਰ ਕੁਰਆਨ ਸ਼ਰੀਫ਼ ਦੀ ਬੇਅਦਬੀ ਦੀ ਘਟਨਾ ਦੇ ਮਾਮਲੇ `ਚ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇੱਥੇ ਵਰਨਣਯੋਗ ਹੈ ਕਿ ਕਮਿਸ਼ਨ ਨੇ ਪੰਜਾਬ `ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਸਾਰੀਆਂ ਘਟਨਾਵਾਂ ਬਾਰੇ ਆਪਣੀ ਜਾਂਚ-ਰਿਪੋਰਟ ਵਿੱਚ ਸਪੱਸ਼ਟ ਲਿਖਿਆ ਹੈ ਕਿ ਮਾਲੇਰਕੋਟਲਾ `ਚ ਬੇਅਦਬੀ ਦੀ ਘਟਨਾ ਦਾ ਅਸਲ ਦੋਸ਼ੀ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨਾਲ ਜੁੜਿਆ ਰਿਹਾ ਵਿਜੇ ਕੁਮਾਰ ਹੈ।


ਨਵੀਂ ਦਿੱਲੀ ਦੇ ਮਹਿਰੋਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ `ਤੇ ਦੋਸ਼ ਲੱਗਾ ਸੀ ਕਿ ਮਾਲੇਰਕੋਟਲਾ `ਚ ਬੇਅਦਬੀ ਦੀ ਘਟਨਾ ਪਿੱਛੇ ਕਥਿਤ ਤੌਰ `ਤੇ ਉਨ੍ਹਾਂ ਦਾ ਹੱਥ ਹੈ ਪਰ ਹੁਣ ਜਾਂਚ ਕਮਿਸ਼ਨ ਆਪਣੀ ਰਿਪੋਰਟ `ਚ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਇਸ ਮਾਮਲੇ ਦਾ ਅਸਲ ਮੁਲਜ਼ਮ ਕੋਈ ਹੋਰ ਹੈ। ਸ੍ਰੀ ਯਾਦਵ ਦੀ ਤਰਫ਼ੋਂ ਵਕੀਲ ਸ੍ਰੀ ਨਰਪਾਲ ਸਿੰਘ ਧਾਲੀਵਾਲ ਨੇ ਅਦਾਲਤ ਨੁੰ ਕਿਹਾ ਕਿ ਬੀਤੀ 27 ਅਗਸਤ ਨੂੰ ਪੰਜਾਬ ਵਿਧਾਨ ਸਭਾ `ਚ ਪੇਸ਼ ਹੋਈ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸ ਮਾਮਲੇ `ਚ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ ਸ੍ਰੀ ਧਾਲੀਵਾਲ ਨੇ ਅਦਾਲਤ `ਚ ਇਹ ਮੰਗ ਵੀ ਰੱਖੀ ਕਿ ਫ਼ੌਜਦਾਰੀ ਕਾਨੂੰਨ ਦੀ ਧਾਰਾ 173(8) ਅਧੀਨ ਇਸ ਮਾਮਲੇ ਦੀ ਜਾਂਚ ਐੱਸਪੀ ਰੈਂਕ ਦੇ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾ ਕੇ ਇਹ ਪਤਾ ਲਾਇਆ ਜਾਵੇ ਕਿ ਮੁਲਜ਼ਮ ਵਿਜੇ ਕੁਮਾਰ ਕਿਸ ਤੋਂ ਧਨ ਲੈਂਦਾ ਰਿਹਾ ਹੈ ਤੇ ਉਸ ਦਾ ਆਰਐੱਸਐੱਸ ਨਾਲ ਕਿਹੋ ਜਿਹਾ ਸਬੰਧ ਰਿਹਾ ਹੈ।


ਜੱਜ ਨੇ ਇਸ ਮਾਮਲੇ `ਚ ਸਰਕਾਰ ਤੋਂ ਆਉਂਦੀ 20 ਸਤੰਬਰ ਤੱਕ ਜਵਾਬ ਮੰਗਿਆ ਹੈ, ਜਦੋਂ ਅਗਲੀ ਸੁਣਵਾਈ ਹੋਣੀ ਹੈ।


ਐਡਵੋਕੇਟ ਧਾਲੀਵਾਲ ਨੇ ਦੱਸਿਆ,‘ਅਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਦਾਲਤ `ਚ ਪੇਸ਼ ਕਰ ਦਿੱਤੀ ਹੈ, ਜੋ ਹੁਣ ਇੱਕ ਜਨਤਕ ਦਸਤਾਵੇਜ਼ ਹੈ। ਉਸ ਰਿਪੋਰਟ ਵਿੱਚ ਲਿਖਿਆ ਹੈ ਕਿ ਵਿਜੇ ਕੁਮਾਰ 1999 ਤੋਂ ਲੈ ਕੇ 2001 ਤੱਕ ਨਵੀਂ ਦਿੱਲੀ ਵਿਖੇ ਆਰਐੱਸਐੱਸ ਦਾ ਪ੍ਰਚਾਰਕ ਰਿਹਾ ਹੈ। ਉਸ ਨੂੰ 90 ਲੱਖ ਰੁਪਏ ਮਿਲੇ ਸਨ ਤੇ ਉਸ ਨੇ 56 ਲੱਖ ਰੁਪਏ ਕਢਵਾਏ ਸਨ। ਉਹ ਦੁਬਈ ਦੇ ਇੱਕ ਜੂਆ-ਘਰ `ਚ ਰੋਜ਼ਾਨਾ 95 ਹਜ਼ਾਰ ਰੁਪਏ ਤੱਕ ਖ਼ਰਚ ਕਰਦਾ ਰਿਹਾ ਹੈ। ਅਸੀਂ ਉਸ ਦੀ ਆਮਦਨ ਦੇ ਸਰੋਤਾਂ ਅਤੇ ਆਰਐੱਸਐੱਸ ਨਾਲ ਉਸ ਦੇ ਸਬੰਧਾਂ ਦੀ ਜਾਂਚ ਮੰਗੀ ਹੈ।`

ਅਦਾਲਤ ਨੇ ਸ੍ਰੀ ਯਾਦਵ ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਅਗਲੀ ਸੁਣਵਾਈ ਤੱਕ ਸਰਕਾਰ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਆਖਿਆ ਹੈ।


ਇਸ ਦੌਰਾਨ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਦਰਅਸਲ ਆਰਐੱਸਐੱਸ ਅਤੇ ਪੰਜਾਬ ਦੀ ਤਤਕਾਲੀਨ ਅਕਾਲੀ-ਭਾਜਪਾ ਸਰਕਾਰ ਨੇ ਤਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹਾ ਕੁਝ ਕਰਵਾਇਆ ਸੀ।


ਸ੍ਰੀ ਚੀਮਾ ਨੇ ਕਿਹਾ,‘ਪੁਲਿਸ ਨੇ ਅਸਲ ਮੁਲਜ਼ਮ ਦੇ ਬੈਂਕ ਖਾਤਿਆਂ ਤੇ ਆਰਐੱਸਐੱਸ ਨਾਲ ਉਸ ਦੇ ਸਬੰਧਾਂ ਦੀ ਕੋਈ ਜਾਂਚ ਹੀ ਨਹੀਂ ਕੀਤੀ। ਪੁਲਿਸ ਨੇ ਸਬੂਤਾਂ ਨੂੰ ਜਾਣਬੁੱਝ ਕੇ ਲੁਕਾਇਆ ਗਿਆ। ਦਰਅਸਲ ਵਿਜੇ ਕੁਮਾਰ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਇਹ ਕਬੂਲ ਕੀਤਾ ਹੈ ਕਿ ਇਸ ਘਟਨਾ ਵਿੱਚ ਨਰੇਸ਼ ਯਾਦਵ `ਤੇ ਇਲਜ਼ਾਮ ਲਾਉਣ ਲਈ ਉਸ `ਤੇ ਦਬਾਅ ਪਾਇਆ ਗਿਆ ਸੀ।`


ਇੱਥੇ ਵਰਨਣਯੋਗ ਹੈ ਕਿ 24 ਜੂਨ, 2016 ਨੂੰ ਪਵਿੱਤਰ ਕੁਰਆਨ ਸ਼ਰੀਫ਼ ਨੂੰ ਅਗਨ ਭੇਟ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਮੁਸਲਿਮ ਬਹੁ-ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ `ਚ ਹਿੰਸਾ ਭੜਕ ਗਈ ਸੀ। ਮੁੱਖ ਮੁਲਜ਼ਮ ਵਿਜੇ ਕੁਮਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੇ ਇਹ ਸਭ ‘ਆਪਣੇ ਦੋਸਤ` ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਨਰੇਸ਼ ਯਾਦਵ ਦੇ ਕਹਿਣ `ਤੇ ਕੀਤਾ ਸੀ ਪਰ ਬਾਅਦ `ਚ ਉਹ ਬਿਆਨ ਬਦਲ ਗਿਆ ਤੇ ਦੋਸ਼ ਲਾਇਆ ਕਿ ਪੁਲਿਸ ਨੇ ਉਸ `ਤੇ ਯਾਦਵ ਦਾ ਨਾਂਅ ਲੈਣ ਲਈ ਜ਼ੋਰ ਪਾਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP sought probe in RSS role in Quran sacrilege