ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ’ਤੇ ਵਾਇਰਲ ਚੈਟਸ 'ਆਪ' ਵੱਲੋਂ ਝੂਠੀਆਂ ਕਰਾਰ

ਸੋਸ਼ਲ ਮੀਡੀਆ ’ਤੇ ਵਾਇਰਲ ਚੈਟਸ 'ਆਪ' ਵੱਲੋਂ ਝੂਠੀਆਂ ਕਰਾਰ

ਸੋਸ਼ਲ ਮੀਡੀਆ ’ਤੇ ਵ੍ਹਟਸਐਪ ਗਰੁੱਪ ਦੀ ਇੱਕ ਚੈਟ ਅੱਜ ਵਾਇਰਲ ਹੋ ਗਈ। ਦਾਅਵਾ ਇਹੋ ਕੀਤਾ ਜਾ ਰਿਹਾ ਸੀ ਇਹ ਆਮ ਆਦਮੀ ਪਾਰਟੀ (ਆਪ) ਦੇ ਕੋਰ ਗਰੁੱਪ ਦੀ ਚੈਟਿੰਗ ਲੀਕ ਹੋਈ ਹੈ ਪਰ ਅੱਜ ਬਾਅਦ ਦੁਪਹਿਰ ਆਮ ਆਦਮੀ ਪਾਰਟੀ–ਪੰਜਾਬ ਦੇ ਕਾਨੂੰਨੀ ਵਿੰਗ ਦੇ ਮੁਖੀ ਤੇ ਬੁਲਾਰੇ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਮਾਂ ਨੂੰ ਲੈ ਕੇ ਚੱਲ ਰਹੇ ਕੂੜ ਪ੍ਰਚਾਰ ਦਾ ਖੰਡਨ ਕਰਦਿਆਂ ਇਸ ਨੂੰ ਝੂਠ ਦਾ ਪੁਲੰਦਾ ਅਤੇ ਨੀਚ ਹਰਕਤ ਕਰਾਰ ਦਿੱਤਾ

 

 

ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਐਡਵੋਕੇਟ ਅਰੋੜਾ ਨੇ ਕਿਹਾ ਕਿ ਅਜਿਹੇ ਕੂੜ ਪ੍ਰਚਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਰੱਤੀ ਭਰ ਵਿੱਚ ਸੱਚ ਨਹੀਂ ਹੈ ਐਡਵੋਕੇਟ ਅਰੋੜਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਅਤੇ ਬਰਨਾਲਾ ਰੈਲੀ ਦੀ ਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਅਤੇ ਹੁਣ ਉਹ ਆਪ ਖਿਲਾਫ ਗਿਣ ਮਿੱਥ ਕੇ ਅਜਿਹੀਆਂ ਘਟੀਆ ਸਾਜ਼ਿਸ਼ ਕਰ ਰਹੇ ਹਨ

 

 

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੂੜ ਪ੍ਰਚਾਰ ਕਰਨ ਵਾਲੀਆਂ ਅਤੇ  ਫੁੱਟਪਾਊ  ਤਾਕਤਾਂ ਤੋਂ ਸੁਚੇਤ ਰਹਿਣ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਕੂੜ ਪ੍ਰਚਾਰ ਕਰਨ ਵਾਲੀ ਵੈਬਸਾਈਟ ਅਤੇ ਹੋਰ ਸ਼ਰਾਰਤੀ ਲੋਕਾਂ ਖਿਲਾਫ ਕਾਨੂੰਨੀ ਅਤੇ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP terms Social Media Viral Chats false