ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਭਿਨੰਦਨ ਨੇ ਪਠਾਨਕੋਟ ਤੋਂ ਭਰੀ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਨਾਲ ‘ਪਹਿਲੀ ਉਡਾਣ’

​​​​​​​ਅਭਿਨੰਦਨ ਨੇ ਪਠਾਨਕੋਟ ਤੋਂ ਭਰੀ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਨਾਲ ‘ਪਹਿਲੀ ਉਡਾਣ’

ਵੀਰ–ਚੱਕਰ ਪੁਰਸਕਾਰ ਜੇਤੂ ਅਤੇ ਬੀਤੇ ਫ਼ਰਵਰੀ ਮਹੀਨੇ ਪਾਕਿਸਤਾਨ ਦਾ ਐੱਫ਼–16 ਜੰਗੀ ਹਵਾਈ ਜਹਾਜ਼ ਡੇਗਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਅੱਜ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਨਾਲ ਉਡਾਣ ਭਰੀ। ਬੀਤੀ 27 ਫ਼ਰਵਰੀ ਨੂੰ ਉਨ੍ਹਾਂ ਵੱਲੋਂ ਪਾਕਿਸਤਾਨੀ ਜੰਗੀ ਜਹਾਜ਼ ਡੇਗਣ ਤੇ ਫਿਰ ਪਾਕਿਸਤਾਨੀ ਇਲਾਕੇ ਵਿੱਚ ਜਾ ਡਿੱਗਣ ਦੇ ਬਾਅਦ ਤੋਂ ਇਹ ਅਭਿਨੰਦਨ ਦੀ ਪਹਿਲੀ ਉਡਾਣ ਸੀ।

 

 

ਅੱਜ ਸਵੇਰੇ ਅਭਿਨੰਦਨ ਨੇ ਮਿੱਗ–21 ਜੰਗੀ ਜੈੱਟ ਹਵਾਈ ਜਹਾਜ਼ ਵਿੱਚ ਪਠਾਨਕੋਟ ਏਅਰ ਬੇਸ ਤੋਂ ਉਡਾਣ ਭਰੀ। ਏਅਰ ਚੀਫ਼ ਮਾਰਸ਼ਲ ਖ਼ੁਦ ਵੀ ਮਿੱਗ–21 ਬਹੁਤ ਵਧੀਆ ਤਰੀਕੇ ਨਾਲ ਉਡਾ ਲੈਂਦੇ ਹਨ। ਉਨ੍ਹਾਂ ਨੇ 1999 ਦੀ ਕਾਰਗਿਲ ਜੰਗ ਦੌਰਾਨ ਕੰਟਰੋਲ ਰੇਖਾ ਲਾਗੇ ਪਾਕਿਸਤਾਨ ਦੇ ਸਪਲਾਈ ਡੰਪਸ ਤਬਾਹ ਕੀਤੇ ਸਨ।

 

 

ਇਸੇ ਵਰ੍ਹੇ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ ਪਾਕਿਸਤਾਨ ’ਚ ਵੱਸਦੇ ਅੱਤਵਾਦੀਆਂ ਦੀ ਮਦਦ ਨਾਲ ਇੱਕ ਆਤਮਘਾਤੀ ਦਹਿਸ਼ਤਗਰਦ ਨੇ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਖੇ ਸਥਿਤ ਅੱਤਵਾਦੀ ਕੈਂਪ ਉੱਤੇ ਹਮਲੇ ਕੀਤੇ ਸਨ।

 

 

ਉਸ ਤੋਂ ਅਗਲੇ ਹੀ ਦਿਨ ਕੰਟਰੋਲ ਰੇਖਾ ਲਾਗੇ ਅਭਿਨੰਦਨ ਨੇ ਭਾਰਤੀ ਸਰਹੱਦ ਅੰਦਰ ਆਏ ਪਾਕਿਸਤਾਨੀ ਐੱਫ਼–16 ਜੰਗੀ ਹਵਾਈ ਜਹਾਜ਼ ਨੂੰ ਮਾਰ ਗਿਰਾਇਆ ਸੀ ਪਰ ਉਨ੍ਹਾਂ ਦਾ ਆਪਣਾ ਜਹਾਜ਼ ਵੀ ਹਾਦਸਾਗ੍ਰਸਤ ਹੋ ਕੇ ਪਾਕਿਸਤਾਨੀ ਖੇਤਰ ਵਿੱਚ ਜਾ ਡਿੱਗਿਆ ਸੀ। ਉੱਥੇ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

 

 

ਅਭਿਨੰਦ 60 ਘੰਟੇ ਪਾਕਿਸਤਾਨ ਦੀ ਕੈਦ ਵਿੱਚ ਰਹੇ ਸਨ ਪਰ ਫਿਰ ਉਨ੍ਹਾਂ ਨੂੰ ਵਾਹਗਾ–ਅਟਾਰੀ ਬਾਰਡਰ ਉੱਤੇ ਰਿਹਾਅ ਕਰ ਕੇ ਬੀਐੱਸਐੱਫ਼ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinandan flies First Flight with Air Chief Marshal BS Dhanoa