ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬੋਹਰ ਦੀਆਂ ਦੋ ਭੈਣਾਂ ਦਾ ਚੰਡੀਗੜ੍ਹ ’ਚ ਕਤਲ

ਅਬੋਹਰ ਦੀਆਂ ਦੋ ਭੈਣਾਂ ਦਾ ਚੰਡੀਗੜ੍ਹ ’ਚ ਕਤਲ

ਅੱਜ ਆਜ਼ਾਦੀ ਦਿਵਸ ਮੌਕੇ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਦੀ ਖ਼ਾਸ ਤਾਇਨਾਤੀ ਦੇ ਬਾਵਜੂਦ ਸੈਕਟਰ 22 ਸਥਿਤ ਦੋ ਭੈਣਾਂ ਦੀ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਭੈਣ ਦੀ ਸ਼ਨਾਖ਼ਤ ਅਬੋਹਰ ਨਿਵਾਸੀ ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ।

 

 

ਇਹ ਦੋਵੇਂ ਭੈਣਾਂ ਪਿਛਲੇ ਚਾਰ ਸਾਲਾਂ ਤੋਂ ਸੈਕਟਰ 22 ਦੇ ਮਕਾਨ ਨੰਬਰ 2598 ਚ ਪੀ.ਜੀ. ਵਿਜੋਂ ਰਹਿ ਰਹੀਆਂ ਸਨ। ‘ਅਪਡੇਟ–ਪੰਜਾਬ’ ਦੀ ਰਿਪੋਰਟ ਮੁਤਾਬਕ ਉਹ ਦੋਵੇਂ ਜ਼ੀਰਕਪੁਰ ਦੀ ਇੱਕ ਫ਼ੈਕਟਰੀ ’ਚ ਕੰਮ ਕਰਦੀਆਂ ਸਨ।

 

 

ਸੂਤਰਾਂ ਮੁਤਾਬਕ ਕਾਤਲ ਬੁੱਧਵਾਰ ਦੇਰ ਰਾਤੀਂ ਉਨ੍ਹਾਂ ਦੇ ਕਮਰੇ ਵਿੱਚ ਦਾਖ਼ਲ ਹੋਇਆ ਤੇ ਦੋਵੇਂ ਭੈਣਾਂ ਨੂੰ ਗਲ਼ਾ ਵੱਢ ਕੇ ਸਦਾ ਦੀ ਨੀਂਦਰ ਸੁਆ ਦਿੱਤਾ।

 

 

ਦੋਵੇਂ ਭੈਣਾਂ ਦੇ ਸਰੀਰ ਉੱਤੇ ਤੇਜ਼ਧਾਰ ਹਥਿਆਰ ਦੇ ਕਾਫ਼ੀ ਨਿਸ਼ਾਨ ਹਨ। ਸਵੇਰੇ ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਨੇ ਉਨ੍ਹਾਂ ਨੂੰ ਫ਼ੋਨ ਕਰਨਾ ਚਾਹਿਆ ਪਰ ਅੱਗਿਓਂ ਕਿਸੇ ਨੇ ਫ਼ੋਨ ਨਾ ਚੁੱਕਿਆ, ਤਦ ਉਸ ਨੇ ਚੰਡੀਗੜ੍ਹ ’ਚ ਹੀ ਰਹਿੰਦੇ ਇੱਕ ਰਿਸ਼ਤੇਦਾਰ ਨੂੰ ਫ਼ੋਨ ਕਰ ਕੇ ਉਨ੍ਹਾਂ ਦੇ ਘਰ ਜਾ ਕੇ ਵੇਖਣ ਲਈ ਕਿਹਾ।

 

 

ਉਹ ਜਦੋਂ ਗਿਆ, ਤਾਂ ਦਰਵਾਜ਼ੇ ਦੇ ਬਾਹਰੋਂ ਜਿੰਦਰਾ ਲੱਗਾ ਹੋਇਆ ਸੀ। ਜਿੰਦਰਾ ਤੋੜ ਕੇ ਜਦੋਂ ਅੰਦਰ ਵੇਖਿਆ ਗਿਆ, ਤਾਂ ਅੰਦਰ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ ਤੇ ਚੁਫੇਰੇ ਖ਼ੂਨ ਫੈਲਿਆ ਹੋਇਆ ਸੀ।

 

 

ਇਹ ਖ਼ਬਰ ਲਿਖੇ ਜਾਣ ਤੱਕ ਦੋਵੇਂ ਲਾਸ਼ਾਂ ਹਸਪਤਾਲ ਦੇ ਮੁਰਦਾਘਰ ਵਿੱਚ ਪਈਆਂ ਸਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ। ਪੋਸਟ–ਮਾਰਟਮ ਉਸ ਤੋਂ ਬਾਅਦ ਹੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abohar s two sisters murdered in Chandigarh