ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢਾਹਾਂ ਕਲੇਰਾਂ–ਨਵਾਂਸ਼ਹਿਰ ਦੇ ਸਕੂਲ ਦਾ ਕੈਨੇਡੀਅਨ ਸਕੂਲ ਨਾਲ ਵਿਦਿਅਕ ਸਮਝੌਤਾ

ਢਾਹਾਂ ਕਲੇਰਾਂ–ਨਵਾਂਸ਼ਹਿਰ ਦੇ ਸਕੂਲ ਦਾ ਕੈਨੇਡੀਅਨ ਸਕੂਲ ਨਾਲ ਵਿਦਿਅਕ ਸਮਝੌਤਾ

ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.. ਮੈਥੇਸਨ ਸਕੂਲ ਨਾਲ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨਾਲ  ਵਿਦਿਅਕ  ਸਾਂਝ ਸਮਝੌਤਾ ਤੇ ਦਸਤਖ਼ਤ ਕਰਨ ਮੌਕੇ ਦੀ ਇਤਿਹਾਸਿਕ ਤਸਵੀਰ।

 

ਸਮਾਜ ਸੇਵੀ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.. ਮੈਥੇਸਨ ਸਕੂਲ ਸਰੀ¸ਵੈਨਕੂਵਰ ਕੈਨੇਡਾ  ਨਾਲ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ ਵਿਦਿਅਕ  ਸਾਂਝ ਪ੍ਰੋਗਰਾਮ ਦਾ ਸਮਝੌਤਾ ਹੋਇਆ ਹੈ।

 

 

ਇਸ ਸਮਝੌਤੇ ਅਧੀਨ ਇਸ ਸਾਲ  ਜੂਨ ਮਹੀਨੇ ਵਿਚ ਢਾਹਾਂ ਕਲੇਰਾਂ ਸਕੂਲ ਦੇ 16 ਵਿਦਿਆਰਥੀਆਂ ਅਤੇ ਦੋ ਟੀਚਰਾਂ ਦਾ ਗੁਰੱਪ ਕੈਨੇਡਾ ਜਾਵੇਗਾ ਅਤੇ  ਦਸੰਬਰ 2020 ਵਿਚ ਕੈਨੇਡਾ ਤੋ 16 ਵਿਦਿਆਰਥੀ ਅਤੇ ਦੋ ਟੀਚਰਾਂ ਦਾ ਗੁਰੱਪ  ਭਾਰਤ ਵਿਚ ਢਾਹਾਂ ਕਲੇਰਾਂ ਸਕੂਲ ਵਿਖੇ ਆਵੇਗਾ   ਇਸ ਲਈ ਕੱਲ੍ਹ ਢਾਹਾਂ ਕਲੇਰਾਂ ਸਕੂਲ ਵਿਖੇ ਹੋਏ ਸਮਾਗਮ ਵਿੱਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸਕੂਲ ਪ੍ਰਿੰਸੀਪਲ ਵਨੀਤਾ ਚੋਟ ਨੇ  ਦੋਵਾਂ ਸਕੂਲਾਂ ਵਿਚਕਾਰ ਵਿਦਿਅਕ ਅਤੇ ਸਭਿਆਚਾਰਕ ਸਾਂਝ ਦੇ ਐਮ ਯੂ 'ਤੇ ਦਸਤਖਤ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ  (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ), ਜਗਜੀਤ ਸਿੰਘ ਸੋਢੀ ਮੈਂਬਰ, ਭੈਣ ਹਰਿੰਦਰ ਕੌਰ ਕੈਨੇਡਾ ਅਤੇ ਮਨਵੀਰ ਕੌਰ ਕੈਨੇਡਾ ਦੀ ਹਾਜ਼ਰੀ ਵਿਚ ਕੀਤੇ ਗਏ।

 

 

ਢਾਹਾਂ ਕਲੇਰਾਂ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੀਡੀਆ ਸਲਾਹਕਾਰ ਏ. ਰੁਹੂਪਿੰਦਰ ਰੂਪ ਸਿੰਘ ਸੰਧੂ ਹੁਰਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਬਣੇ ਇਸ ਪ੍ਰੌਜੈਕਟ ਦਾ ਸਾਰਾ ਉੱਦਮ ਟਰੱਸਟ ਦੇ ਬਾਨੀ ਪ੍ਰਧਾਨ ਸੱਚਖੰਡ ਵਾਸੀ ਬਾਬਾ ਬੁੱਧ ਸਿੰਘ ਢਾਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਢਾਹਾਂ (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ) ਵੱਲੋਂ ਕੀਤਾ ਗਿਆ ਹੈ।

 

 

ਸਮਾਗਮ ਵਿਚ ਬਰਜਿੰਦਰ ਸਿੰਘ ਢਾਹਾਂ ਨੇ ਸੰਬੋਧਨ ਕਰਦੇ ਹੋਏ ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.. ਮੈਥੇਸਨ ਸਕੂਲ ਸਰੀ¸ਵੈਨਕੂਵਰ ਕੈਨੇਡਾ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਚਕਾਰ ਹੋਏ ਵਿਦਿਅਕ ਸਮਝੌਤੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਲਾਈਡ ਸ਼ੋਅ ਅਤੇ ਫਿਲਮ ਰਾਹੀਂ ਸਮੂਹ ਵਿਦਿਆਰਥੀਆਂ, ਅਧਿਆਪਕਾਂ ਨੂੰ ਪ੍ਰਦਾਨ ਕੀਤੀ

 

 

ਉਹਨਾਂ ਦੱਸਿਆ ਕਿ ਇਸ ਸਮੌਝਤੇ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਹਾਸਲ ਕਰਨ ਦਾ ਵੱਡਮੁੱਲਾ ਮੌਕਾ ਪ੍ਰਾਪਤ ਹੋਵੇਗਾ   ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਕਿਹਾ ਕਿ ਦੋਵਾਂ ਸਕੂਲਾਂ ਦੇ ਇਸ ਵਿਦਿਅਕ ਸਮਝੌਤੇ ਨਾਲ ਬਾਬਾ ਜੀ ਦਾ ਇੱਕ ਵੱਡਾ ਸੁਪਨਾ ਪੂਰਾ ਹੋਇਆ ਹੈ, ਜਿਸ ਨਾਲ ਢਾਹਾਂ ਕਲੇਰਾਂ ਸਕੂਲ ਦੇ ਵਿਦਿਆਰਥੀਆਂ ਦਾ ਭਵਿੱਖ ਹੋਰ ਵੀ ਰੌਸ਼ਨ ਹੋਵੇਗਾ

 

 

ਸਮਾਗਮ ਵਿਚ ਪ੍ਰਿੰਸੀਪਲ ਵਨੀਤਾ ਚੋਟ ਨੇ ਢਾਹਾਂ ਕਲੇਰਾਂ ਸਕੂਲ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਵਿਦਿਆ ਪ੍ਰਦਾਨ ਕਰਵਾਉਣ ਲਈ ਐਲ.. ਮੈਥੇਸਨ ਸਕੂਲ ਸਰੀ¸ਵੈਨਕੂਵਰ ਨਾਲ ਵਿਦਿਅਕ ਸਾਂਝ ਸਮਝੌਤਾ ਕਰਨ ਲਈ ਪ੍ਰਧਾਨ ਸਾਹਿਬ, ਸਮੂਹ ਟਰੱਸਟ ਪ੍ਰਬੰਧਕਾਂ ਦਾ ਅਤੇ .ਬਰਜਿੰਦਰ ਸਿੰਘ ਢਾਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ

 

 

ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਸਮਾਗਮ ਦੀ ਸਮਾਪਤੀ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਇਸ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ  (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ), ਜਗਜੀਤ ਸਿੰਘ ਸੋਢੀ ਮੈਂਬਰ, ਭੈਣ ਹਰਿੰਦਰ ਕੌਰ ਕੈਨੇਡਾ,ਮਨਵੀਰ ਕੌਰ ਕੈਨੇਡਾ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਭਾਈ ਰਣਜੀਤ ਸਿੰਘ, ਲਾਲ ਚੰਦ ਔਜਲਾ, ਮੈਡਮ ਅਮਰਜੀਤ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Academic Accord of Dhahan Kaleran Nawan Shehar School with a Canadian School