ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 VIDEO: ਅਧਿਆਪਕ ਨੂੰ ਥੱਪੜ ਮਾਰਨ ਦਾ ਮਾਮਲਾ ਰਫ਼ਾ–ਦਫ਼ਾ

ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਚ ਇਕ ਵੀਡੀਓ ਵਾਇਰਲ ਹੋ ਗਿਆ ਹੈ ਜਿਸ ਵਿਚ ਅਧਿਆਪਕਾਂ ਨੇ ਦੋਸ਼ ਲਗਾਇਆ ਹੈ ਕਿ ਮੁਕਤਸਰ ਦੇ ਡੀਈਓ ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹੇ ਦੇ ਮਲੋਟ ਬਲਾਕ ਦੇ ਬੁਰਜ ਸਿੱਧਵਾਂ ਪਿੰਡ ਚ ਇੱਕ ਅਧਿਆਪਕ ਨੂੰ ਥੱਪੜ ਮਾਰਨ ਦੀ ਗੱਲ ਕਹੀ ਗਈ। ਘਟਨਾ ਤੋਂ ਗੁਸਾਏ ਅਧਿਆਪਕਾਂ ਵਲੋਂ ਡੀਈਓ ਮਲਕੀਤ ਸਿੰਘ ਖੋਸਾ ਖਿਲਾਫ਼ ਘਿਰਾਓ ਵੀ ਕੀਤਾ ਗਿਆ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰ ਅਧਿਆਪਕਾਂ ਦਾ ਸਮੂਹ ‘ਪੜ੍ਹੋ ਪੰਜਾਬ–ਪੜ੍ਹੋ ਪੰਜਾਬ’ ਮੁਹਿੰਮ ਖਿਲਾਫ਼ ਰੋਸ ਮੁਜ਼ਾਹਰਾ ਕਰ ਰਿਹਾ ਸੀ। ਜਿਸ ਦੌਰਾਨ ਇਹ ਘਟਨਾ ਵਾਪਰੀ ਗਈ।

 

ਇੱਕ ਅਧਿਆਪਕ ਹੈਰੀ ਬਠਲਾ ਨੇ ਕਿਹਾ ਸੀ ਕਿ ਅਸੀਂ ਸ਼ਾਂਤੀਪੂਰਨ ਢੰਗ ਨਾਲ ਇਸ ਮੁਹਿੰਮ ਖਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ ਕਿ ਡੀਈਓ ਮਲਕੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਸਾਹਮਣੇ ਮੈਨੂੰ ਥੱਪੜ ਮਾਰਿਆ ਜਦਕਿ ਪੁਲਿਸ ਨੇ ਉਸਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

 

ਇਸ ਸਬੰਧੀ ਡੀਈਓ ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਮੈਂ ਅਜਿਹਾ ਕੁੱਝ ਨਹੀਂ ਕੀਤਾ ਤੇ ਨਾ ਹੀ ਮੈਂ ਕਿਸੇ ਨੂੰ ਕੋਈ ਥੱਪੜ ਮਾਰਿਆ ਹੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਜਿਹੜੇ ਵੀ ਮਸਲੇ ਨੇ, ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਕੋਲ ਮੈਂ ਖੁੱਦ ਪਹੁੰਚਾਵਾਂਗਾ। ਅਜਿਹੀ ਫਿਕਰ ਵਾਲੀ ਕੋਈ ਗੱਲ ਨਹੀਂ।

 

ਇਸ ਘਟਨਾ ਦੇ ਕਾਫੀ ਦੇਰ ਮਗਰੋਂ ਅਧਿਆਪਕਾਂ ਨੇ ਇਸ ਮਾਮਲੇ ਨੂੰ ਘਰੇਲੂ ਦਸਿਆ ਤੇ ਮਸਲਾ ਹੱਲ ਹੋ ਜਾਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਾਫੀ ਦੇਰ ਤੱਕ ਹੋਈ ਗੱਲਬਾਤ ਮਗਰੋਂ ਇਹ ਮਾਮਲਾ ਹੱਲ ਹੋ ਗਿਆ।

 

ਆਖ਼ਰਕਾਰ ਇਹ ਮਾਮਲਾ ਹੱਲ ਹੋ ਜਾਣ ਮਗਰੋ਼ ਅਧਿਆਪਕਾਂ ਦਾ ਸਮੂਹ ‘ਪੜ੍ਹੋ ਪੰਜਾਬ–ਪੜ੍ਹੋ ਪੰਜਾਬ’ ਮੁਹਿੰਮ ਖਿਲਾਫ਼ ਸ਼ਾਂਤਮਈ ਢੰਗ ਨਾਲ ਮੁੜ ਰੋਸ ਮੁਜ਼ਾਹਰੇ ਚ ਜੁੱਟ ਗਿਆ।

 

 

 

 

 

 

 

 

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accuse of slapping a teacher on Muktsar Dio