ਅਗਲੀ ਕਹਾਣੀ

ਪੱਤਰਕਾਰ ਨਾਲ ਕੁੱਟਮਾਰ ਕਰਨ ਵਾਲੇ 5 ਹਮਲਾਵਰ ਫ਼ਰਾਰ, ਕੇਸ ਦਰਜ

ਪੱਤਰਕਾਰ ਨਾਲ ਕੁੱਟਮਾਰ ਕਰਨ ਵਾਲੇ 5 ਹਮਲਾਵਰ ਫ਼ਰਾਰ, ਕੇਸ ਦਰਜ

ਪੁਲਿਸ ਨੇ ਅੱਜ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਸਮੇਤ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ; ਜਿਨ੍ਹਾਂ `ਤੇ ਇੱਕ ਪੱਤਰਕਾਰ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਇਹ ਕੁੱਟਮਾਰ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਖਲਚੀਆਂ `ਚ ਵਾਪਰੀ ਸੀ। ਮੁਲਜ਼ਮਾਂ ਦੀ ਸ਼ਨਾਖ਼ਤ ਕਾਂਗਰਸੀ ਵਰਕਰ ਬਖ਼ਸ਼ੀਸ਼ ਸਿੰਘ ਉਰਫ਼ ਬਿੱਟੂ ਚੀਮਾ ਤੇ ਉਸ ਦੇ ਸਾਥੀਆਂ ਲਖਬੀਰ ਸਿੰਘ ਉਰਫ਼ ਚੀਮਾ (ਰਈਆ ਬਲਾਕ ਤੋਂ ਬਲਾਕ ਸੰਮਤੀ ਮੈਂਬਰ), ਕੁਲਦੀਪ ਸਿੰਘ, ਅਰਸ਼ਦੀਪ ਸਿੰਘ ਤੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਇਹ ਸਾਰੇ ਪਿੰਡ ਖਲਚੀਆਂ ਦੇ ਹੀ ਵਾਸੀ ਹਨ। ਇਨ੍ਹਾਂ `ਚੋਂ ਬਖ਼ਸ਼ੀਸ਼ ਸਿੰਘ ਉਰਫ਼ ਬਿੱਟੂ ਚੀਮਾ ਹਾਲੀਆ ਪੰਚਾਇਤ ਚੋਣਾਂ `ਚ ਹਾਰ ਗਿਆ ਸੀ।


ਇਹ ਕੇਸ ਇਸੇ ਪਿੰਡ ਦੇ ਇੱਕ ਪੰਜਾਬੀ ਪੱਤਰਕਾਰ ਅਵਤਾਰ ਸਿੰਘ ਦੀ ਸਿ਼ਕਾਇਤ `ਤੇ ਦਾਇਰ ਕੀਤਾ ਗਿਆ ਸੀ। ਪੱਤਰਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਸਰਪੰਚ ਦੀ ਚੋਣ ਜਿੱਤਣ ਵਾਲੇ ਜਸਵਿੰਦਰ ਸਿੰਘ ਖ਼ਾਲਸਾ ਬਾਰੇ ਇੱਕ ਖ਼ਬਰ ਪ੍ਰਕਾਸਿ਼ਤ ਕੀਤੀ ਸੀ। ਸ੍ਰੀ ਖ਼ਾਲਸਾ ਨੇ ਹੀ ਬਿੱਟੂ ਚੀਮਾ ਨੂੰ ਹਰਾਇਆ ਸੀ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕ) ਅਤੇ Follow (ਫ਼ਾਲੋ) ਕਰੋ

https://www.facebook.com/hindustantimespunjabi/

https://twitter.com/PunjabiHT


ਅਵਤਾਰ ਸਿੰਘ ਨੇ ਦੱਸਿਆ,‘ਇਸੇ ਪ੍ਰਕਾਸਿ਼ਤ ਖ਼ਬਰ ਤੋਂ ਰੋਹ `ਚ ਆ ਕੇ ਬਿੱਟੂ ਤੇ ਉਸ ਦੇ ਸਾਥੀ ਬੇਸਬਾਲ ਦੇ ਬੈਟ ਤੇ ਸੋਟੀਆਂ ਲੈ ਕੇ ਮੇਰੀ ਦੁਕਾਨ `ਤੇ ਆ ਵਡੇ ਸਨ ਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਨਾਲ ਹੋ ਰਹੀ ਕੁੱਟਮਾਰ ਨੂੰ ਵੇਖ ਕੇ ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਜਦੋਂ ਮੈਨੂੰ ਬਚਾਉਣ ਦਾ ਜਤਨ ਕੀਤਾ, ਤਾਂ ਉਨ੍ਹਾਂ ਮੈਨੂੰ ਵੀ ਕੁੱਟਿਆ।` ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੱਗ ਵੀ ਰੋਲ਼ੀ ਗਈ ਸੀ।


ਖਲਚੀਆਂ ਪੁਲਿਸ ਥਾਣੇ ਦੇ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਵੇਲੇ ਸਾਰੇ ਮੁਲਜ਼ਮ ਭਗੌੜੇ ਹਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਤਨ ਜਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused attacked Scribe absconders