ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਸ਼ੀ 'ਤੇ ਆਇਆ ਕੈਦੀ ਫਿਲਮੀ ਸਟਾਈਲ 'ਚ ਫਰਾਰ

ਜ਼ਿਲ੍ਹਾ ਸੰਗਰੂਰ ਦੇ ਮੂਨਕ 'ਚ ਇਕ ਕੈਦੀ ਨੂੰ ਉਸ ਦੇ ਸਾਥੀ ਪੁਲਿਸ ਹਿਰਾਸਤ 'ਚੋਂ ਛੁਡਾ ਕੇ ਫਰਾਰ ਹੋ ਗਏ। ਮੁਲਜ਼ਮਾਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। 
 

ਕੈਦੀ ਨੂੰ ਛੁਡਾਉਣ ਲਈ ਉਸ ਦੇ ਸਾਥੀ ਕਾਰ 'ਚ ਆਏ ਸਨ। ਕੈਦੀ ਭਗਵਾਨ ਸਿੰਘ ਉਰਫ਼ ਗੱਗੀ ਨੂੰ ਪੁਲਿਸ ਅਦਾਲਤ 'ਚ ਪੇਸ਼ ਕਰਨ ਲਈ ਬਠਿੰਡਾ ਜੇਲ ਤੋਂ ਮੂਨਕ ਅਦਾਲਤ ਲੈ ਕੇ ਆਈ ਸੀ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

ਘਟਨਾ ਦੁਪਹਿਰ 3.45 ਵਜੇ ਦੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused escapes from police custody at Moonak