ਸੋਹਾਣਾ ਬਲਾਤਕਾਰ ਕਾਂਡ ਵਿੱਚ ਜਿੱਥੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉੱਥੇ ਉਸ ਘਿਨਾਉਣੀ ਵਾਰਦਾਤ ਵਿੱਚ ਵਰਤੀ ਗਈ ਈਟੀਓਸ ਲੀਵਾ ਕਾਰ ਵੀ ਬਰਾਮਦ ਕਰ ਲਈ ਗਈ ਹੈ। ਰੋਪੜ ਰੇਂਜ ਦੇ ਆਈਜੀ ਵੀ. ਨੀਰਜਾ ਨੇ ਦੱਸਿਆ ਕਿ ਹਾਲੇ ਮੁੱਖ ਮੁਲਜ਼ਮ ਦਾ ਨਾਂਅ ਗੁਪਤ ਰੱਖਿਆ ਜਾ ਰਿਹਾ ਹੈ ਪਰ ਉਸ ਨੇ ਕੁਝ ਹੋਰ ਕੁੜੀਆਂ ਨਾਲ ਛੇੜਖਾਨੀ ਕਰਨ ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਗੁਨਾਹ ਵੀ ਕਬੂਲਿਆ ਹੈ।
ਆਈਜੀ ਮੁਤਾਬਕ ਮੁਲਜ਼ਮ ਨੇ ਪਿਛਲੇ ਵਰ੍ਹੇ 12 ਤੇ 13 ਅਕਤੂਬਰ ਦੀ ਰਾਤ ਨੂੰ ਮੋਹਾਲੀ ਦੇ ਫ਼ੇਜ਼–5 ’ਚੋਂ 13 ਸਾਲਾਂ ਦੀ ਇੱਕ ਕੁੜੀ ਨੂੰ ਅਗ਼ਵਾ ਕੀਤਾ ਸੀ।
ਆਈਜੀ ਤੇ ਮੋਹਾਲੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਚਰਨ ਸਿੰਘ ਭੁੱਲਰ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਕਿਸੇ ਅਣਪਛਾਤੇ ਵਿਅਕਤੀ ਤੋਂ ਲਿਫ਼ਟ ਨਾ ਲੈਣ।