ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਕੱਢ ਲਵਾਂਗੇ: ਮੋਦੀ

ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਕੱਢ ਲਵਾਂਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਵਿੱਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਲੋਕ ਜੇ ਪਤਾਲ ਵਿੱਚ ਵੀ ਕਿਤੇ ਲੁਕੇ ਹੋਣਗੇ, ਤਾਂ ਉਹ ਉਨ੍ਹਾਂ ਨੂੰ ਲੱਭ ਲੈਣਗੇ। ਸ੍ਰੀ ਮੋਦੀ ਨੇ ਵਿਰੋਧੀ ਧਿਰ ਨੂੰ ਭਾਰਤ ਦੇ ਹਥਿਆਰਬੰਦ ਬਲਾਂ ਦਾ ਅਕਸ ਖ਼ਰਾਬ ਨਾ ਕਰਨ ਲਈ ਕਿਹਾ। ਉਨ੍ਹਾਂ ਇੱਥੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਰੋਧੀ ਧਿਰ ਦੇ ਜੋ ਆਗੂ ਹਨ, ਉਹ ਉਹੀ ਸਭ ਆਖਦੇ ਹਨ, ਜੋ ਪਾਕਿਸਤਾਨ ਦੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਆ ਜਾਂਦਾ ਹੈ।

 

 

ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ਉੱਤੇ ਭਾਰਤ ਦੇ ਹਵਾਈ ਹਮਲਿਆਂ ਦਾ ਪਰੋਖ ਰੂਪ ਵਿੱਚ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ – ‘ਜੇ ਇੱਕ ਕੰਮ ਮੁਕੰਮਲ ਹੋ ਜਾਂਦਾ ਹੈ, ਤਾਂ ਸਾਡੀ ਸਰਕਾਰ ਸੌਂਦੀ ਨਹੀਂ ਹੈ, ਸਗੋਂ ਦੂਜੇ ਕੰਮ ਲਈ ਤਿਆਰ ਰਹਿੰਦੀ ਹੈ।’ ਉਨ੍ਹਾਂ ਕਿਹਾ ਕਿ ਵੱਡੇ ਅਤੇ ਸਖ਼ਤ ਫ਼ੈਸਲੇ ਲੈਣ ਤੋਂ ਵੀ ਉਹ ਕਦੇ ਪਿਛਾਂਹ ਨਹੀਂ ਹਟਣਗੇ।

 

 

ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਸਾਲ 2008 ਦੌਰਾਨ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੀ ਉਸ ਵੇਲੇ ਦਿੱਲੀ ’ਚ ਬੈਠੇ ਲੋਕਾਂ ਨੂੰ ਪਾਕਿਸਤਾਨ ਵਿੱਚ ਦੋਸ਼ੀਆਂ ਨੂੰ ਸਬਕ ਨਹੀਂ ਸਿਖਾਉਣਾ ਚਾਹੀਦਾ ਸੀ।

 

 

ਪਿਛਲੇ ਹਫ਼ਤੇ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਸਦ ਵਿੱਚ ਕਿਹਾ ਸੀ ਕਿ ਭਾਰਤੀ ਪਾਇਲਟ ਅਭਿਨੰਦ ਵਰਧਮਾਨ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਉਸ ਦੇ ਕੁਝ ਹੀ ਮਿੰਟਾਂ ਪਿੱਛੋਂ ਸ੍ਰੀ ਮੋਦੀ ਨੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ – ‘ਹੁਣੇ–ਹੁਣੇ ਇੱਕ ਪਾਇਲਟ ਪ੍ਰੋਜੈਕਟ ਮੁਕੰਮਲ ਹੋਇਆ ਹੈ। ਹਾਲੇ ਅਸਲ ਕੰਮ ਤਾਂ ਕਰਨਾ ਹੈ, ਪਹਿਲਾਂ ਤਾਂ ਅਭਿਆਸ ਸੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused of Terrorist Attack will be found even from hades