ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਟੋਹਾਨਾ `ਚ 15 ਲੱਖ ਲੁੱਟਣ ਵਾਲਾ` ਸੰਗਰੂਰ ਕੋਲੋਂ ਗ੍ਰਿਫ਼ਤਾਰ

‘ਟੋਹਾਨਾ `ਚ 15 ਲੱਖ ਲੁੱਟਣ ਵਾਲਾ` ਸੰਗਰੂਰ ਕੋਲੋਂ ਗ੍ਰਿਫ਼ਤਾਰ

ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਹੀ ਦੋ ਨਕਾਬਪੋਸ਼ ਵਿਅਕਤੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬੀਤੀ 11 ਦਸੰਬਰ ਨੂੰ ਹਰਿਆਣਾ ਦੇ ਸ਼ਹਿਰ ਟੋਹਾਨਾ `ਚ ਪਿਸਤੌਲ ਦੀ ਨੋਕ `ਤੇ ਇੱਕ ਆੜ੍ਹਤੀ ਦੇ ਘਰੋਂ 15 ਲੱਖ ਰੁਪਏ ਲੁੱਟੇ ਸਨ।


ਐੱਸਐੱਸਪੀ ਸੰਦੀਪ ਗਰਗ ਨੇ ਅੱਜ ਦੱਸਿਆ ਕਿ ਮੁਲਜ਼ਮ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ; ਉਸ ਕੋਲੋਂ ਲੁੱਟ ਦੇ 6.28 ਲੱਖ ਰੁਪਏ ਤੇ ਇੱਕ ਹਥਿਆਰ ਬਰਾਮਦ ਹੋਇਆ ਹੈ।


ਮੁਲਜ਼ਮ ਦੀ ਸ਼ਨਾਖ਼ਤ ਸੰਗਰੂਰ ਦੇ ਪਿੰਡ ਘਾਬਦਾਂ ਦੇ ਨਿਵਾਸੀ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਉਹ ਹਰਿਆਣਾ ਨੰਬਰ (ਐੱਚਆਰ 26 ਏਐੱਸ 3684) `ਤੇ ਸੁਨਾਮ ਸ਼ਹਿਰ ਵੱਲ ਜਾ ਰਿਹਾ ਸੀ। ਉਹ ਨੂੰ ਸੁਨਾਮ ਰੋਡ `ਤੇ ਜਵੰਧਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਤੇ 3 ਅਣਚੱਲੇ ਕਾਰਤੂਸ ਬਰਾਮਦ ਹੋਏ ਹਨ।


ਪੁਲਿਸ ਦਾ ਕਹਿਣਾ ਹੈ ਟੋਹਾਣਾ `ਚ ਵਾਪਰੀ ਲੁੱਟ ਦੀ ਵੱਡੀ ਘਟਨਾ ਵਿੱਚ ਚਾਰ ਵਿਅਕਤੀ ਸ਼ਾਮਲ ਸਨ। ਇਸ ਸਬੰਧੀ ਮਾਮਲਾ ਬੀਤੀ 12 ਦਸੰਬਰ ਨੂੰ ਟੋਹਾਨਾ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਹੈ।


ਸੁਨਾਮ ਸ਼ਹਿਰ ਦੀ ਪੁਲਿਸ ਨੇ ਐਤਵਾਰ ਨੂੰ ਕੁਲਵਿੰਦਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।


ਮੁਲਜ਼ਮ ਨੂੰ ਅਦਾਲਤ `ਚ ਪੇਸ਼ ਕੀਤਾ ਜਾਵੇਗਾ ਅਤੇ ਉਸ ਤੋਂ ਹੋਰ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused of Tohana Rs 15 lakh loot arrested in Sangrur