ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਰੀਦਕੋਟ ਅਦਾਲਤ ’ਚ ਮੁਲਜ਼ਮ ਨੇ ਪੰਜਾਬ ਪੁਲਿਸ ਅਧਿਕਾਰੀ ਦੇ ਮਾਰਿਆ ਥੱਪੜ

ਫ਼ਰੀਦਕੋਟ ਅਦਾਲਤ ’ਚ ਮੁਲਜ਼ਮ ਨੇ ਪੰਜਾਬ ਪੁਲਿਸ ਅਧਿਕਾਰੀ ਦੇ ਮਾਰਿਆ ਥੱਪੜ

ਜ਼ਿਲ੍ਹਾ ਪੁਲਿਸ ਨੇ ਫ਼ਰੀਦਕੋਟ ਦੀ ਇੱਕ ਅਦਾਲਤ ਵਿੱਚ ਇੱਕ ਮੁਲਜ਼ਮ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੇ ਥੱਪੜ ਮਾਰੇ ਜਾਣ ਦੀ ਘਟਨਾ ਵਾਪਰੀ ਹੈ। ਮੁਲਜ਼ਮ ਦੀ ਸ਼ਨਾਖ਼ਤ ਪਰਮਜੀਤ ਸਿੰਘ ਉਰਫ਼ ਪੰਮਾ ਵਜੋਂ ਹੋਈ ਹੈ, ਜਿਸ ਉੱਤੇ ਠੱਗੀ ਮਾਰਨ ਤੇ ਚੋਰੀ ਕਰਨ ਦੇ ਇਲਜ਼ਾਮ ਹਨ।

 

 

ਇਹ ਵਾਰਦਾਤ ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਵਾਪਰੀ, ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਨਿਸ਼ਾਨ ਸਿੰਘ ਨਾਇਬ ਕੋਰਟ ਵਜੋਂ ਡਿਊਟੀ ਉੱਤੇ ਤਾਇਨਾਤ ਸਨ। ਨਿਸ਼ਾਨ ਸਿੰਘ ਨੇ ਮੁਲਜ਼ਮ ਪਰਮਜੀਤ ਸਿੰਘ ਨੂੰ ਸੱਦਿਆ, ਜਿਸ ਨੇ ਦੁਪਹਿਰ 12 ਵਜੇ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਣਾ ਸੀ।

 

 

ਤਿੰਨ ਵਾਰ ਹਾਕ ਪੈਣ ਦੇ ਬਾਵਜੁਦ ਮੁਲਜ਼ਮ ਅਦਾਲਤ ਸਾਹਵੇਂ ਪੇਸ਼ ਨਾ ਹੋਇਆ। ਅਚਾਨਕ ਪਰਮਜੀਤ ਸਿੰਘ ਉੱਥੇ ਪੁੱਜਾ ਤੇ ਆਪਣੀ ਹਾਜ਼ਰੀ ਲਾਉਣ ਤੇ ਹਸਤਾਖਰ ਕਰਨ ਦਾ ਜਤਨ ਕਰਨ ਲੱਗਾ। ਪਰ ਉਸੇ ਵੇਲੇ ਨਾਇਬ ਕੋਰਟ ਨੇ ਉਸ ਨੂੰ ਵੇਖ ਲਿਆ। ਪੁਲਿਸ ਅਧਿਕਾਰੀ ਨੂੰ ਵੇਖ ਕੇ ਮੁਲਜ਼ਮ ਨੇ ਆਪਣੇ ਹੀ ਦਸਤਖ਼ਤ ਮਿਟਾਉਣੇ ਚਾਹੇ ਤੇ ਨਾਇਬ ਕੋਰਟ ਨੇ ਉਸ ਨੂੰ ਰੋਕਿਆ। ਉਸ ਤੋਂ ਬਾਅਦ ਮੁਲਜ਼ਮ ਪਰਮਜੀਤ ਸਿੰਘ ਨੇ ਨਾਇਬ ਕੋਰਟ ਦੇ ਥੱਪੜ ਮਾਰਿਆ।

 

 

ਐੱਸਐੱਚਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਧਾਰਾ 353 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਉਸ ਉੱਤੇ ਹੋਰ ਵੀ ਧਾਰਾਵਾਂ ਲੱਗੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused slapped Punjab COP in Faridkot Court