ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ

1 / 2ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ

2 / 2ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਖੇਡ ਮੁਕਾਬਲਿਆਂ 'ਚ ਹਿੱਸਾ ਲੈਂਦੇ ਖਿਡਾਰੀ।

PreviousNext

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ


ਖੇਡ ਭਵਨ ਸੈਕਟਰ-78 ਐਸ. ਏ. ਐਸ. ਨਗਰ ਵਿਖੇ ਖੇਡ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲੜਕੇ ਅਤੇ ਲੜਕੀਆਂ ਅੰਡਰ 18 ਸਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ। ਜਦਕਿ ਟੈਬਲ ਟੈਨਿਸ ਲੜਕੀਆਂ ਦੇ ਮੁਕਾਬਲੇ ਵਿੱਚ ਪੈਲਫ ਨੇ ਸਿਮਰਨ ਨੂੰ 3-0 ਨਾਲ ਹਰਾਇਆ।


ਅੱਜ ਹੋਏ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਤੈਰਾਕੀ: 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲੇ ਵਿੱਚ ਆਚਮਨ ਸ਼ਰਮਾ ਨੇ ਪਹਿਲਾ ਅਤੇ ਆਰੀਅਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 50 ਮੀਟਰ ਬੈਕ ਸਟਰੋਕ (ਲੜਕੀਆਂ) ਦੇ ਮੁਕਾਬਲੇ ਵਿੱਚ ਅਰਸ਼ਪ੍ਰੀਤ ਕੌਰ ਨੇ ਪਹਿਲਾ ਅਤੇ ਮਨਰੂਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਕੇਟਿੰਗ: ਕੁਆਰਡ 1000 ਮੀਟਰ ਰੇਸ (ਲੜਕੇ) ਵਿੱਚ ਜਸ਼ਨਬੀਰ ਸਿੰਘ ਨੇ ਪਹਿਲਾ ਅਤੇ ਆਯੂਸ਼ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 

 

ਕਾਰਜਕਾਰੀ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਫੁੱਟਬਾਲ : (ਲੜਕੀਆਂ) ਦੇ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਕੁਰਾਲੀ ਨੇ ਵਾਈ.ਪੀ.ਐਸ.ਮੁਹਾਲੀ ਨੂੰ ਅਤੇ ਦੂਨ ਪਬਲਿਕ ਸਕੂਲ ਮੁਹਾਲੀ ਨੇ ਸ਼ੈਮਰਾਕ ਸਕੂਲ ਨੂੰ ਹਰਾਇਆ। 

 

ਟੇਬਲ ਟੈਨਿਸ (ਲੜਕੀਆਂ) ਦੇ ਮੁਕਾਬਲੇ ਵਿੱਚ ਪੈਲਫ ਨੇ ਸਿਮਰਨ ਨੂੰ 3-0 ਨਾਲ ਹਰਾਇਆ

 

 

ਟੇਬਲ ਟੈਨਿਸ : (ਲੜਕੀਆਂ) ਵਿੱਚ ਪੈਲਫ ਨੇ ਸਿਮਰਨ ਨੂੰ 3-0 ਨਾਲ ਅਤੇ ਪ੍ਰਗਤੀ ਨੇ ਕੀਰਤੀ ਨੂੰ 3-1 ਨਾਲ ਹਰਾਇਆ। ਬੈਡਮਿੰਟਨ: (ਲੜਕੀਆਂ) ਦੇ ਮੁਕਾਬਲੇ ਵਿੱਚ ਨਿਮਰ ਕੌਰ ਨੇ ਅਰਸ਼ੀਆ ਨੂੰ  2-1 ਨਾਲ ਅਤੇ ਸੀਰਤ ਬੋਪਾਰਾਏ ਨੇ ਆਵਿਸ਼ੀ ਨੂੰ 2-0 ਨਾਲ ਹਰਾਇਆ। ਇਸ ਤੋਂ ਇਲਾਵਾ ਬਾਸਕਿਟਬਾਲ : (ਲੜਕੇ) ਵਿੱਚ ਖਾਲਸਾ ਸੀ.ਸੈ. ਸਕੂਲ ਫੇਜ਼-8 ਮੁਹਾਲੀ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਮੁਹਾਲੀ ਨੂੰ 52-47 ਨਾਲ ਅਤੇ ਸੇਂਟ ਸੋਲਜਰ ਨੇ ਪੁਲਿਸ ਪਬਲਿਕ ਸਕੂਲ ਮੁਹਾਲੀ ਨੂੰ 50-35 ਨਾਲ ਹਰਾਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Achman Sharma wins the 50m Back Stroke Boys Swimming Championship