ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਮ ’ਤੇ ਜਾ ਰਹੀ ਲੜਕੀ 'ਤੇ ਤੇਜ਼ਾਬ ਨੁਮਾ ਪਦਾਰਥ ਸੁਟਿਆ

ਜਲੰਧਰ ਦੇ ਪੀ.ਏ.ਪੀ. ਚੌਕ ਤੇ ਅੱਜ ਸਵੇਰ ਇੱਕ ਦਰਦਨਾਕ ਘਟਨਾ ਵਾਪਰ ਗਈ।  ਜਾਣਕਾਰੀ ਮੁਤਾਬਕ ਅੱਜ ਸਵੇਰੇ ਦੋ ਅਣਪਛਾਤੇ ਨੌਜਵਾਨਾਂ ਨੇ ਕੰਮ ’ਤੇ ਜਾ ਰਹੀ ਇੱਕ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਵਰਗਾ ਪਦਾਰਥ ਸੁੱਟ ਦਿੱਤਾ। ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਇਲਾਜ ਲਈ ਤੁਰੰਤ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੀ ਲੈਬ ਚ ਟੈਕਨੀਸ਼ੀਅਨ ਵਜੋਂ ਕੰਮ ਕਰਦੀ ਹੈ। ਰੋਜ਼ਾਨਾ ਵਾਂਗ ਲੜਕੀ ਅੱਜ ਸਵੇਰੇ ਹਸਪਤਾਲ ਜਾਣ ਲਈ ਰਵਾਨਾ ਹੋਈ ਸੀ ਕਿ ਅਚਾਨਕ ਉਸ ਤੇ ਇਹ ਹਮਲਾ ਹੋ ਗਿਆ।

 

ਖ਼ਬਰ ਲਿਖੇ ਜਾਣ ਤੱਕ ਪੁਲਿਸ ਪੀੜਤ ਲੜਕੀ ਦੇ ਬਿਆਨ ਲੈ ਕੇ ਘਟਨਾ ਦੇ ਦੋਸ਼ੀਆਂ ਦੀ ਭਾਲ ਚ ਜੁੱਟ ਗਈ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Being thrown acid like substance on the girl