ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਵਿਰੁੱਧ PM ਮੋਦੀ ਦੀ ਕਾਰਵਾਈ ਬਿਲਕੁਲ ਦਰੁਸਤ: ਸੰਨੀ ਦਿਓਲ

​​​​​​​ਪਾਕਿ ਵਿਰੁੱਧ PM ਮੋਦੀ ਦੀ ਕਾਰਵਾਈ ਬਿਲਕੁਲ ਦਰੁਸਤ: ਸੰਨੀ ਦਿਓਲ

ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਕਿਹਾ ਹੈ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਅਤੇ ਕਿਸਾਨਾਂ ਤੇ ਬੱਚਿਆਂ ਦੇ ਮਸਲੇ ਸੁਲਝਾਉਣ ਲਈ ਆਏ ਹਨ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸੰਨੀ ਦਿਓਲ ਤੋਂ ਪੁੱਛਿਆ ਗਿਆ ਕਿ – ਗੁਰਦਾਸਪੁਰ ਇੱਕ ਸਰਹੱਦੀ ਜ਼ਿਲ੍ਹਾ ਹੈ ਤੇ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਜਦੋਂ ਬਾਲਾਕੋਟ ਉੱਤੇ ਹਮਲਾ ਕਰਦੇ ਹਨ ਤੇ ਉਸ ਤੋਂ ਬਾਅਦ ਬਿਆਨ ਦਿੰਦੇ ਹਨ, ਤਾਂ ਕੀ ਜੰਗ ਲੱਗਣ ਦਾ ਖ਼ਤਰਾ ਨਹੀਂ ਬਣ ਜਾਂਦਾ ਤੇ ਇਸ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਉੱਤੇ ਮਾੜਾ ਅਸਰ ਪੈ ਸਕਦਾ ਹੈ –

 

 

ਤਾਂ ਇਸ ਸੁਆਲ ਦੇ ਜਵਾਬ ਵਿੱਚ ਸੰਨੀ ਦਿਓਲ ਨੇ ਕਿਹਾ ਕਿ – ਜਦੋਂ ਤੁਹਾਡੇ ਕੋਈ ਥੱਪੜ ਮਾਰਦਾ ਹੈ, ਤਾਂ ਜਵਾਬ ਵਿੱਚ ਤੁਸੀਂ ਵੀ ਉਸ ਦੇ ਥੱਪੜ ਹੀ ਮਾਰਦੇ ਹੋ। ਜੇ ਅਸੀਂ ਆਪਣੀ ਮਾਤ–ਭੂਮੀ ਨੂੰ ਪਿਆਰ ਕਰਦੇ ਹਾਂ, ਤਾਂ ਤੁਹਾਨੂੰ ਜਵਾਬੀ ਕਾਰਵਾਈ ਕਰਨੀ ਹੀ ਪਵੇਗੀ। ਅਸੀਂ ਇੰਝ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਜੇ ਕਿਤੇ ਕੁਝ ਗ਼ਲਤ ਹੋ ਰਿਹਾ ਹੈ, ਤਾਂ ਤੁਸੀਂ ਚੁੱਪ ਕਰ ਕੇ ਤਾਂ ਬੈਠੇ ਨਹੀਂ ਰਹਿ ਸਕਦੇ।

 

 

ਸੰਨੀ ਦਿਓਲ ਨੇ ਅੱਗੇ ਕਿਹਾ ਕਿ ਜੇ ਪਾਕਿਸਤਾਨ ਸਾਡੇ ਉੱਤੇ ਹਮਲਾ ਕਰਦਾ ਹੈ, ਤਾਂ ਕੀ ਅਸੀਂ ਉਸ ਨੂੰ ਅਜਿਹੀ ਇਜਾਜ਼ਤ ਦੇਵਾਂਗੇ? ਜਿੱਥੋਂ ਤੱਕ ਕਰਤਾਰਪੁਰ ਸਾਹਿਬ ਲਾਂਘੇ ਦਾ ਸੁਆਲ ਹੈ, ਉਸ ਉੱਤੇ ਮਾੜਾ ਅਸਰ ਪਵੇ, ਅਜਿਹਾ ਕੁਝ ਨਹੀਂ ਕੀਤਾ ਗਿਆ। ਜਦੋਂ ਇਹ ਲਾਂਘਾ ਪਹਿਲੀ ਵਾਰ ਖੁੱਲ੍ਹੇਗਾ, ਤਾਂ ਸਭ ਤੋਂ ਪਹਿਲਾਂ ਮੈਂ ਕਰਤਾਰਪੁਰ ਸਾਹਿਬ ਸਥਿਤ ਗੁਰੂਘਰ ਦੇ ਦਰਸ਼ਨ ਕਰਨ ਲਈ ਜਾਵਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Action against Pakistan was correct measure of PM Modi Sunny Deol