ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਕੋਟ ਆਦਰਸ਼ ਸਕੂਲ ਬਲਾਤਕਾਰ ਮਾਮਲਾ, ਚੇਅਰਮੈਨ ਤੇ ਉਸਦੇ ਮੁੰਡੇ ਖ਼ਿਲਾਫ਼ ਦੋਸ਼ ਤੈਅ

ਆਦਰਸ਼ ਸਕੂਲ ਬਲਾਤਕਾਰ ਮਾਮਲਾ, ਚੇਅਰਮੈਨ ਤੇ ਉਸਦੇ ਮੁੰਡੇ ਖ਼ਿਲਾਫ਼ ਦੋਸ਼ ਤੈਅ

 ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਫਰੀਦਕੋਟ ਆਦਰਸ਼ ਸਕੂਲ ਬਲਾਤਕਾਰ ਮਾਮਲੇ ਵਿੱਚ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਤੇ ਉਸ ਦੇ ਪੁੱਤਰ ਜਸਮੀਤ ਸਿੰਘ ਰੰਧਾਵਾ ਦੇ ਖਿਲਾਫ ਬਲਾਤਕਾਰ ਦੇ ਦੋਸ਼ ਤੈਅ ਕੀਤੇ ਹਨ। 


ਅਦਾਲਤ ਨੇ ਬਲਾਤਕਾਰ ਤੇ ਧੋਖਾਧੜੀ (ਕੰਮ ਲਈ ਤਨਖਾਹ ਦਾ ਭੁਗਤਾਨ ਨਾ ਕਰਨ ਲਈ,) ਦੇ ਦੋਸ਼ ਵੀ ਚੇਅਰਮੈਨ ਵਿਰੁੱਧ ਪੱਕੇ ਕੀਤੇ ਹਨ। ਚੇਅਰਮੈਨ ਦੇ ਪੁੱਤਰ ਜਸਮੀਤ ਵਿਰੱਧ ਅਪ੍ਰੈਲ ਮਹੀਨੇ ਵਿਚ ਪੀੜਤਾ ਨਾਲ ਬਲਾਤਕਾਰ ਦੇ ਦੋਸ਼ ਆਇਦ ਹੋਏ ਹਨ। ਪਿਓ-ਪੁੱਤ ਦੀ ਜੋੜੀ ਨੂੰ ਅਦਾਲਤ ਨੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਸੰਬੰਧਤ ਭਾਗ (ਅੱਤਿਆਚਾਰ ਰੋਕੂ) ਐਕਟ ਤਹਿਤ ਵੀ ਚਾਰਜ ਕੀਤਾ ਹੈ। ਪੀੜਤਾ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੀ ਸੀ।


ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ, ਚੰਡੀਗੜ੍ਹ ਨੇ 29 ਅਗਸਤ ਨੂੰ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀ। ਜਿਸ ਵਿੱਚ ਦੀ ਪੁਸ਼ਟੀ ਹੋਈ ਸੀ ਕਿ ਆਡੀਓ ਨਮੂਨੇ ਦੀ ਅਵਾਜ਼ ਦੋਸ਼ੀਆਂ ਦੀ ਆਵਾਜ਼ ਨਾਲ ਮੇਲ ਖਾਂਦੀ ਹੈ। ਦੋਵਾਂ ਦੋਸੀਆਂ ਦੀ ਪੀੜਤ ਦੇ ਨਾਲ ਕਥਿਤ ਗੱਲਬਾਤ ਦੀ ਆਡੀਓ ਦੀ ਜਾਂਚ ਕੀਤੀ ਗਈ ਸੀ।


ਇਹ ਹੈ ਪੂਰਾ ਮਾਮਲਾ -


ਪਿਛਲੇ ਸਾਲ 6 ਸਤੰਬਰ ਨੂੰ ਪੁਲਿਸ ਨੇ ਸੁਖ ਸਾਗਰ ਐਵਨਿਊ ਐਸੋਸੀਏਸ਼ਨ ਦੇ ਚੇਅਰਮੈਨ ਤੇ ਸਕੂਲ ਦੇ ਮਾਲਕ ਨਰਿੰਦਰ ਸਿੰਘ ਰੰਧਾਵਾ, ਦੇ ਨਾਲ ਉਸ ਦੇ ਪੁੱਤਰ ਜਸਮੀਤ ਵਿਰੁੱਧ ਕਥਿਤ ਤੌਰ' ਤੇ ਇੱਕ ਟੀਚਰ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਪੀੜਤਾ ਨੇ ਦਾਅਵਾ ਕੀਤਾ ਸੀ ਕਿ ਰੰਧਾਵਾ ਨੇ ਉਸ ਨੂੰ ਤਲਵੰਡੀ ਰੋਡ 'ਤੇ ਸਥਿਤ ਆਪਣੇ ਘਰ ਬੁਲਾਇਆ ਤੇ ਉਸ ਨਾਲ ਬਲਾਤਕਾਰ ਕੀਤਾ।


ਉਸ ਨੇ ਕਥਿਤ ਤੌਰ 'ਤੇ ਉਸ ਨੂੰ ਧਮਕਾਇਆ ਕਿ ਜੇ ਉਸ ਕਿਸੇ ਨੂੰ ਕੁਝ ਦੱਸਿਆ ਤਾਂ  ਉਸ ਨੂੰ ਨੌਕਰੀ ਤੋਂ ਹੱਥ ਧੋਣਾ ਪਵੇਗਾ। ਔਰਤ ਨੇ ਕਿਹਾ ਕਿ ਧਮਕੀ ਦੇ ਡਰੋਂ ਇੱਕ ਸਾਲ ਤੱਕ  ਉਸਨੇ ਚੁੱਪੀ ਸਾਧੀ ਰੱਖੀ। ਬਾਅਦ ਵਿੱਚ ਉਸ ਦੇ ਪੁੱਤਰ ਨੇ ਉਸ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਰੰਧਾਵਾ ਨੇ ਨੌਕਰੀ ਦੇਣ ਦੇ ਬਦਲੇ ਇਕ ਲੱਖ ਰੁਪਏ ਧੋਖੇ ਨਾਲ ਲਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Adarsh school teacher rape case Faridkot court framed charges of rape against chairman and son