ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਦੀ ਫਸਲ, ਦੁੱਧ ਦੀ ਸਪਲਾਈ ਬਾਰੇ ਵਧੀਕ ਮੁੱਖ ਸਕੱਤਰ ਦਾ ਭਰੋਸਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਾਹਰ ਕੀਤੀ ਚਿੰਤਾ ਦੇ ਜਵਾਬ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਕਿਹਾ ਕਿ ਮੰਡੀਆਂ ਵਿੱਚ ਫਸਲ ਲਿਆਉਣ 'ਤੇ ਕੋਈ ਹੱਦ ਨਹੀਂ ਮਿੱਥੀ ਗਈ ਅਤੇ ਇਕ ਕਿਸਾਨ ਜਾਰੀ ਕੀਤੇ ਪਾਸਾਂ ਮੁਤਾਬਕ ਕਣਕ ਮੰਡੀਆਂ ਵਿੱਚ ਲਿਆ ਸਕਦਾ ਹੈ

 

ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਭਰੋਸਾ ਦਿੱਤਾ ਕਿ ਮੰਡੀ ਬੋਰਡ ਅਤੇ ਆੜਤੀਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੇ ਦਿੱਤੇ ਗਏ ਹਨ ਅਤੇ ਖਰੀਦ ਏਜੰਸੀਆਂ ਨੂੰ ਵੀ ਅੱਗੇ ਦੇ ਦਿੱਤੇ ਜਾਣਗੇ

 

ਅਕਾਲੀ ਦਲ ਦੇ ਪ੍ਰਧਾਨ ਦੀ ਇਕ ਹੋਰ ਚਿੰਤਾ ਦੇ ਜਵਾਬ ਵਿੱਚ ਸ੍ਰੀ ਖੰਨਾ ਨੇ ਕਿਹਾ ਕਿ ਦੁੱਧ ਦੀ ਕਿਧਰੇ ਵੀ ਕੋਈ ਕਿੱਲਤ ਨਹੀਂ ਹੈ ਸਗੋਂ ਪੰਜਾਬ ਤਾਂ ਦੁੱਧ ਦੀ ਕਮੀ ਵਾਲੇ ਸੂਬਿਆਂ ਨੂੰ ਸੁੱਕੇ ਦੁੱਧ ਦੀ ਸਪਲਾਈ ਕਰਨ ਲਈ ਇਨ੍ਹਾਂ ਸੂਬਿਆਂ ਤੋਂ ਆਰਡਰ ਉਡੀਕ ਰਿਹਾ ਹੈ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Additional Chief Secretary s gives trust on farmer s crops and milk supply