ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਟੂ ਦੇ ਕਤਲ ਦੀ ਜਾਂਚ ADGP ਹਵਾਲੇ, ਭਰੋਸੇ ਪਿੱਛੋਂ ਬਿੱਟੂ ਦਾ ਅੰਤਿਮ ਸਸਕਾਰ

ਬਿੱਟੂ ਦੇ ਕਤਲ ਦੀ ਉੱਚ–ਪੱਧਰੀ ਜਾਂਚ ADGP ਹਵਾਲੇ, ਬਿੱਟੂ ਦੇ ਸਸਕਾਰ ਲਈ ਡੇਰਾ ਸਹਿਮਤ

ਤਸਵੀਰ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼, ਬਠਿੰਡਾ

 

 

ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਹੁਣ ਮਹਿੰਦਰ ਪਾਲ ਸਿੰਘ ਬਿੱਟੂ ਦੀ ਮ੍ਰਿਤਕ ਦੇਹ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਡੇਰਾ ਸ਼ਰਧਾਲੂ ਤੇ ਬਿੱਟੂ ਦੇ ਪਰਿਵਾਰਕ ਮੈਂਬਰ ਇਸ ਲਈ ਸਹਿਮਤ ਹੋ ਗਏ ਸਨ।

 

 

ਅੱਜ ਦੁਪਹਿਰ ਸਮੇਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਕੋਟਕਪੂਰਾ ਸਥਿਤ ਡੇਰੇ ਦੇ ਨਾਮ ਚਰਚਾ ਘਰ ਜਾ ਕੇ ਡੇਰੇ ਦੀ 45 ਮੈਂਬਰੀ ਕਮੇਟੀ ਤੇ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਸੀ।

 

 

ਡੀਸੀ ਨੇ ਉੱਥੇ ਐਲਾਨ ਕੀਤਾ ਸੀ ਕਿ ਬਿੱਟੂ ਦੇ ਕਤਲ ਦੀ ਉੱਚ–ਪੱਧਰੀ ਜਾਂਚ ਏਡੀਜੀਪੀ (ADGP) ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ ਤੇ ਉਹ ਆਪਣੀ ਜਾਂਚ–ਰਿਪੋਰਟ ਜਿੱਥੇ ਪੰਜਾਬ ਸਰਕਾਰ ਨੂੰ ਭੇਜਣਗੇ, ਉੱਥੇ ਉਹ ਨਾਲ ਹੀ ਆਪਣੀ ਰਿਪੋਰਟ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਸੌਂਪਣਗੇ।

 

 

ਡਿਪਟੀ ਕਮਿਸ਼ਨਰ ਨੇ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ ਕਿ ਇਸ ਕਤਲ–ਕਾਂਡ ਦੀ ਜਾਂਚ ਰੋਜ਼ਾਨਾ ਆਧਾਰ ਉੱਤੇ ਬਹੁਤ ਤੇਜ਼–ਰਫ਼ਤਾਰ (ਫ਼ਾਸਟ–ਟ੍ਰੈਕ) ਨਾਲ ਕੀਤੀ ਜਾਵੇ।

 

 

ਉਨ੍ਹਾਂ ਡੇਰਾ ਸ਼ਰਧਾਲੂਆਂ ਤੋਂ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਅਸਮਰੱਥਾ ਪ੍ਰਗਟਾਉ਼ਦਿਆਂ ਕਿਹਾ ਕਿ ਹੁਣ ਕਿਉਂਕਿ ਸਬੰਧਤ ਮੁਕੱਦਮੇ ਵੱਖੋ–ਵੱਖਰੀਆਂ ਅਦਾਲਤਾਂ ਦੇ ਜ਼ੇਰੇ ਗ਼ੌਰ ਹਨ ਤੇ ਉਹ ਮਾਮਲੇ ਤਾਂ ਹੁਣ ਵਾਪਸ ਨਹੀਂ ਲਏ ਜਾ ਸਕਦੇ।

 

 

ਫ਼ਰੀਦਕੋਟ ਦੇ ਡੀਸੀ ਕੁਮਾਰ ਸੌਰਭ ਰਾਜ ਜਦੋਂ ਡੇਰਾ ਪ੍ਰੇਮੀਆਂ ਦੀਆਂ ਮੰਗਾਂ ਦੇ ਸਬੰਧ ਵਿੱਚ ਉਪਰੋਕਤ ਐਲਾਨ ਕਰ ਰਹੇ ਸਨ, ਤਦ ਉਸ ਵੇਲੇ ਉੱਥੇ ਐੱਸਐੱਸਪੀ ਰਾਜ ਬਚਨ ਸਿੰਘ ਤੇ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ADGP Rank official will probe Bittu murder Dera now consents to cremate Bittu