ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਵਰਸਿਟੀ ਦੇ ਪੱਤਰ–ਵਿਹਾਰ ਕੋਰਸਾਂ ’ਚ ਦਾਖ਼ਲੇ 15 ਜੁਲਾਈ ਤੋਂ 18 ਅਗਸਤ ਤੱਕ

​​​​​​​ਪੰਜਾਬ ’ਵਰਸਿਟੀ ਦੇ ਪੱਤਰ–ਵਿਹਾਰ ਕੋਰਸਾਂ ’ਚ ਦਾਖ਼ਲੇ 15 ਜੁਲਾਈ ਤੋਂ 18 ਅਗਸਤ ਤੱਕ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ‘ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ’ (USOL) ਵਿੱਚ ਵੱਖੋ–ਵੱਖਰੇ ਵਿਸ਼ਿਆਂ ਨਾਲ ਗ੍ਰੈਜੂਏਸ਼ਨ, ਪੋਸਟ–ਗ੍ਰੈਜੂਏਸ਼ਨ, ਸਰਟੀਫ਼ਿਕੇਟ, ਡਿਪਲੋਮਾ ਤੇ ਪੋਸਟ–ਗ੍ਰੈਜੂਏਟ ਡਿਪਲੋਮਾ ਦੇ 26 ਕੋਰਸਾਂ ਲਈ ਦਾਖ਼ਲੇ ਆਉਂਦੀ 15 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਇਨ੍ਹਾਂ ਕੋਰਸਾਂ ਲਈ ਆਖ਼ਰੀ ਤਰੀਕ 18 ਅਗਸਤ ਹੈ।

 

 

USOL ਨੂੰ ਪਹਿਲਾਂ ‘ਪੱਤਰ–ਵਿਹਾਰ ਸਿੱਖਿਆ ਵਿਭਾਗ’ (ਕੋਰਸਪੌਂਡੈਂਸ ਕੋਰਸ ਡਿਪਾਰਟਮੈਂਟ) ਵੀ ਆਖਿਆ ਜਾਂਦਾ ਸੀ।

 

 

ਇਨ੍ਹਾਂ ਕੋਰਸਾਂ ਲਈ ਬਿਨਾ ਲੇਟ ਫ਼ੀਸ ਦੇ ਦਾਖ਼ਲਾ 18 ਅਗਸਤ ਤੱਕ ਲਿਆ ਜਾ ਸਕਦਾ ਹੈ ਤੇ 31 ਅਗਸਤ ਤੱਕ 1,000 ਰੁਪਏ ਦੀ ਲੇਟ ਫ਼ੀਸ ਨਾਲ ਇਹ ਦਾਖ਼ਲਾ ਸੰਭਵ ਹੋ ਸਕੇਗਾ। ਇਹ ਜਾਣਕਾਰੀ ਚੇਅਰਪਰਸਨ ਮਧੁਰਿਮਾ ਵਰਮਾ ਨੇ ਜਾਰੀ ਕੀਤੀ।

 

 

ਇਹ ਦਾਖ਼ਲੇ ਸਿਰਫ਼ ਆੱਨਲਾਈਨ ਹੀ ਹੋਣਗੇ। ਚਾਹਵਾਨ ਉਮੀਦਵਾਰ USOL ਦੀ ਵੈੱਬਸਾਈਟ https://onlineadmission.puchd.ac.in/USOLondex.aspx ਉੱਤੇ ਜਾ ਸਕਦੇ ਹਨ ਤੇ ਪ੍ਰਾਸੈਪਕਟਸ ਲਈ ਉਹ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ https://usol.puchd.ac.in ਉੱਤੇ ਜਾ ਸਕਦੇ ਹਨ।

 

 

ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਭਾਸ਼ਾਵਾਂ ਵਿੱਚ ਜ਼ਰੂਰਤ ਮੁਤਾਬਕ ਅਧਿਐਨ–ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਕੋਰਸਪੌਂਡੈਂਸ ਭਾਵ ਪੱਤਰ–ਵਿਹਾਰ ਰਾਹੀਂ ਪੜ੍ਹਨ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਕਮੀ ਹੋਈ ਹੈ। ਸਾਲ 2016–17 ਦੌਰਾਨ ਇਸ ਵਿਭਾਗ ਵਿੱਚ 19,681 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ। ਸਾਲ 2017–18 ਦੌਰਾਨ ਵਿਦਿਆਰਥੀਆਂ ਦੀ ਗਿਣਤੀ ਘਟ ਕੇ 15,943 ਅਤੇ ਫਿਰ 2018–19 ’ਚ ਇਹ ਹੋਰ ਵੀ ਘਟ ਕੇ 14,115 ਰਹਿ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Admissions in Correspondence Courses of Pb Varsity from 15th July to 18th August