ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਈ ਲਾਭ ਨਹੀਂ ਹੋਇਆ ਕੁਲਜੀਤ ਨੂੰ ਨਸ਼ਾ-ਛੁਡਾਊ ਕੇਂਦਰਾਂ `ਚ ਕਈ ਵਾਰ ਦਾਖ਼ਲ ਕਰਵਾਉਣ ਦਾ

ਕੁਲਜੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ

ਲੁਧਿਆਣਾ ਜਿ਼ਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ 29 ਸਾਲਾ ਕਿਸਾਨ ਕੁਲਜੀਤ ਸਿੰਘ ਦੀ ਮੌਤ ਨਸ਼ੀਲੇ ਪਦਾਰਥ ਦੀ ਓਵਰਡੋਜ਼ ਕਾਰਨ ਬੀਤੀ 29 ਜੂਨ ਨੂੰ ਹੋਈ ਸੀ। ਉਸ ਦਾ ਅੰਤਿਮ ਸਸਕਾਰ ਤੀਜੇ ਦਿਨ ਬਾਅਦ ਹੋ ਸਕਿਆ ਸੀ, ਜਦੋਂ ਉਸ ਦਾ ਵੱਡਾ ਭਰਾ ਸੁਖਬੀਰ ਸਿੰਘ ਆਸਟ੍ਰੇਲੀਆ ਤੋਂ ਆਇਆ ਸੀ।

35 ਏਕੜ ਜ਼ਮੀਨ ਦੇ ਮਾਲਕ ਕੁਲਜੀਤ ਸਿੰਘ 29 ਜੂਨ ਦੀ ਰਾਤ ਨੂੰ ਆਪਣੇ ਖੇਤਾਂ ਵੱਲ ਗਿਆ ਸੀ ਤੇ ਜਦੋਂ ਰਾਤੀਂ 9:40 ਵਜੇ ਉਸ ਦੀ ਪਤਨੀ ਹਰਪ੍ਰੀਤ ਕੌਰ ਨੇ ਉਸ ਨੂੰ ਫ਼ੋਨ ਕੀਤਾ ਸੀ, ਤਦ ਉਸ ਨੇ ਦੱਸਿਆ ਸੀ ਕਿ ਉਹ 10 ਕੁ ਮਿੰਟਾਂ ਤੱਕ ਘਰ ਪਰਤ ਆਵੇਗਾ। ਪਰ ਰਾਤੀਂ 11 ਵਜੇ ਉਸ ਦੇ ਪਰਿਵਾਰ ਨੇ ਉਸ ਨੂੰ ਖੇਤਾਂ ਵਿੱਚ ਬੇਸੁਰਤ ਪਏ ਵੇਖਿਆ। ਉਹ ਉਸ ਨੂੰ ਤੁਰੰਤ ਪੁਲਿਸ ਦੇ ਇੱਕ ਗਸ਼ਤੀ ਵਾਹਨ `ਤੇ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੁੰ ਮ੍ਰਿਤਕ ਐਲਾਨ ਦਿੱਤਾ।

ਖੇਤਾਂ `ਚ ਕੁਲਜੀਤ ਸਿੰਘ ਲਾਗਿਓਂ ਤਦ ਇੱਕ ਚਮਚਾ, ਇੱਕ ਸਿਗਰੇਟ ਲਾਈਟਰ ਤੇ ਇੱਕ ਸਿਰਿੰਜ ਪਏ ਵੀ ਬਰਾਮਦ ਹੋਏ ਸਨ। ਉਨ੍ਹਾਂ ਨੂੰ ਪੁਲਿਸ ਹੁਣ ਸਬੂਤ ਵਜੋਂ ਵਰਤ ਰਹੀ ਹੈ। ਉਸ ਦੀ ਵੱਡੀ ਆਂਦਰ ਨੂੰ ਮੈਡੀਕਲ ਪਰੀਖਣ ਲਈ ਭੇਜਿਆ ਗਿਆ ਹੈ, ਤਾਂ ਜੋ ਉਸ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਹੋ ਸਕੇ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਖੰਨਾ ਲਾਗਲੇ ਪਿੰਡ ਰਸੂਲੜਾ ਵਿਖੇ ਸਥਿਤ ਇੱਕ ਨਿਜੀ ਨਸ਼ਾ-ਛੁਡਾਓ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿੱਛੇ ਜਿਹੇ ਉਹ ਦੋ ਮਹੀਨਿਆਂ ਤੋਂ ਵੀ ਵੱਧ ਸਮਾਂ ਉੱਥੇ ਦਾਖ਼ਲ ਰਿਹਾ ਸੀ। ਪਿਛਲੇ ਚਾਰ ਵਰ੍ਹਿਆਂ ਦੌਰਾਨ ਉਸ ਨੂੰ ਤੀਜੀ ਵਾਰ ਅਜਿਹੇ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹ ਉੱਥੋਂ ਬੀਤੀ 21 ਜੂਨ ਨੂੰ ਪਰਤਿਆ ਸੀ।

ਉਸ ਤੋਂ ਬਾਅਦ ਉਹ ਪਹਿਲੀ ਵਾਰ ਇੰਝ ਘਰੋਂ ਬਾਹਰ ਗਿਆ ਸੀ। ਹਰਪ੍ਰੀਤ ਕੌਰ ਅਕਸਰ ਉਸ ਦੀਆਂ ਜੇਬਾਂ ਫਰੋਲ਼ ਕੇ ਵੇਖ ਲੈਂਦੀ ਸੀ ਕਿ ਕਿਤੇ ਉਹ ਆਪਣੇ ਕੋਲ ਕੋਈ ਨਸ਼ੇ ਤਾਂ ਨਹੀਂ ਰੱਖ ਰਿਹਾ ਪਰ ਕਦੇ ਕੁਝ ਨਹੀਂ ਮਿਲਿਆ। ਹਰਪ੍ਰੀਤ ਕੌਰ ਹੁਣ ਦੁਖੀ ਹਿਰਦੇ ਨਾਲ ਦੱਸਦੀ ਹੈ,‘ਮੈਂ ਖ਼ੁਸ਼ ਸਾਂ ਕਿ ਉਹ ਹੁਣ ਨਸ਼ੇ ਛੱਡ ਗਿਆ ਹੈ। ਉਸ ਦੀ ਜੇਬ ਵਿੱਚ ਕੋਈ ਪੈਸੇ ਵੀ ਨਹੀਂ ਹੁੰਦੇ ਸਨ। ਉਹ ਆਪਣੇ ਭੈਣਾਂ-ਭਰਾਵਾਂ `ਚੋਂ ਸਭ ਤੋਂ ਛੋਟਾ ਸੀ।`

ਕੁਲਜੀਤ ਆਪਣੇ ਪਿੱਛੇ ਆਪਣੇ ਮਾਪੇ, ਪਤਨੀ, 7 ਸਾਲਾਂ ਦੀ ਇੱਕ ਧੀ ਤੇ 5 ਸਾਲਾਂ ਦਾ ਇੱਕ ਪੁੱਤਰ ਛੱਡ ਗਿਆ ਹੈ।

ਮਾਂ ਹਰਦੀਪ ਕੌਰ ਦਾ ਕਹਿਣਾ ਹੈ ਕਿ ਉਹ ਚਿੱਟੇ ਤੋਂ ਇਲਾਵਾ ਹੋਰ ਕੋਈ ਨਸ਼ਾ ਨਹੀਂ ਸੀ ਕਰਦਾ, ਸ਼ਰਾਬ ਵੀ ਨਹੀਂ ਪੀਂਦਾ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Admitted to Rehab thrice but