ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਡਵੋਕੇਟ ਫੂਲਕਾ ਨੇ ਬਣਾਇਆ ‘ਸਿੱਖ ਸੇਵਾ ਸੰਗਠਨ`

ਐਡਵੋਕੇਟ ਫੂਲਕਾ ਨੇ ਬਣਾਇਆ ‘ਸਿੱਖ ਸੇਵਾ ਸੰਗਠਨ`

ਦਿੱਲੀ ਦੀਆਂ ਅਦਾਲਤਾਂ `ਚ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਦੌਰਾਨ ਬਹੁ-ਚਰਚਿਤ ਹੋਏ ਵਕੀਲ ਸ੍ਰੀ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਇੱਕ ਗ਼ੈਰ-ਸਿਆਸੀ ਜੱਥੇਬੰਦੀ ‘ਸਿੱਖ ਸੇਵਾ ਸੰਗਠਨ` ਬਣਾਉਣ ਦਾ ਐਲਾਨ ਕੀਤਾ।


ਉਨ੍ਹਾਂ ਅਜਿਹੀ ਇੱਕ ਜੱਥੇਬੰਦੀ ਬਣਾਉਣ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਕਰ ਦਿੱਤਾ ਸੀ, ਜਦੋਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸਿ਼ਪ ਤੋਂ ਅਸਤੀਫ਼ਾ ਦਿੱਤਾ ਸੀ।


ਇਸ ਮਾਮਲੇ `ਚ ਸ੍ਰੀ ਫੂਲਕਾ ਬਹੁਤ ਸਾਰੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੇ ਸੰਪਰਕ ਵਿੱਚ ਹਨ, ਜੋ ਰਾਜਨੀਤੀ ਨਹੀਂ, ਸਗੋਂ ਸਿੱਖ ਜਗਤ ਦੀ ਸੱਚਮੁਚ ਸੇਵਾ ਕਰਨੀ ਚਾਹੁੰਦੇ ਹਨ।


ਸ੍ਰੀ ਫੂਲਕਾ ਨੇ ਪਿਛਲੇ ਦਿਨਾਂ ਵਾਂਗ ਅੱਜ ਵੀ ਇਹੋ ਸੰਕੇਤ ਦਿੱਤੇ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਣਾ ਬਹਾਲ ਕਰਵਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਰੋਕਣ ਲਈ ਕੰਮ ਕਰਨਗੇ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Advocate Phoolka launches Sikh Sewa Sangathan