ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਡਵੋਕੇਟ ਰਾਜ ਬਾਲਾ ਮਲਿਕ ਬਣੇ ਚੰਡੀਗੜ੍ਹ ਦੇ 26ਵੇਂ ਮੇਅਰ

ਐਡਵੋਕੇਟ ਰਾਜ ਬਾਲਾ ਮਲਿਕ ਬਣੇ ਚੰਡੀਗੜ੍ਹ ਦੇ 24ਵੇਂ ਮੇਅਰ

ਭਾਜਪਾ ਕੌਂਸਲਰ ਰਾਜ ਬਾਲਾ ਮਲਿਕ ਅੱਜ ਚੰਡੀਗੜ੍ਹ ਦੇ 26ਵੇਂ ਮੇਅਰ ਚੁਣੇ ਗਏ ਹਨ। ਉਨ੍ਹਾਂ ਕਾਂਗਰਸੀ ਉਮੀਦਵਾਰ ਗਰੁਖ਼ਸ਼ ਰਾਵਤ ਨੂੰ 17 ਵੋਟਾਂ ਦੇ ਫ਼ਰਕ ਨਾਲ ਹਰਾਇਆ।

 

 

ਸ੍ਰੀਮਤੀ ਰਾਜ ਬਾਲਾ ਦਾ ਮੇਅਰ ਬਣਨਾ ਪਹਿਲਾਂ ਤੋਂ ਹੀ ਲਗਭਗ ਤੈਅ ਹੋ ਗਿਆ ਸੀ। ਉਹ ਦੂਜੀ ਵਾਰ ਚੰਡੀਗੜ੍ਹ ਦੇ ਮੇਅਰ ਬਣੇ ਹਨ। ਭਾਜਪਾ ਨੇ ਉਨ੍ਹਾਂ ਦਾ ਨਾਂਅ ਮੇਅਰ ਲਈ ਨਾਮਜ਼ਦ ਕੀਤਾ ਸੀ। ਨਗਰ ਨਿਗਮ ਦੇ ਸਦਨ ਵਿੱਚ ਭਾਜਪਾ ਕੋਲ ਦੋ–ਤਿਹਾਈ ਬਹੁਮੱਤ ਹੈ।

 

 

ਕਾਂਗਰਸ ਦੇ ਸਿਰਫ਼ 5 ਕੌਂਸਲਰ ਸਨ ਤੇ ਉਸ ਨੇ ਗੁਰਬਖ਼ਸ਼ ਰਾਵਤ ਨੂੰ ਉਮੀਦਵਾਰ ਬਣਾਇਆ ਸੀ।

 

 

ਸ੍ਰੀਮਤੀ ਰਾਜ ਬਾਲਾ ਮਲਿਕ ਖ਼ੁਦ ਇੱਕ ਵਕੀਲ ਹਨ ਤੇ ਉਨ੍ਹਾਂ ਦੇ ਪਤੀ ਆਰਕੇ ਮਲਿਕ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਨ। ਸ੍ਰੀਮਤੀ ਰਾਜ ਬਾਲਾ ਪਹਿਲੀ ਵਾਰ 2011 ’ਚ ਕਾਂਗਰਸ ਦੇ ਉਮੀਦਵਾਰ ਵਜੋਂ ਜਿੱਤ ਕੇ ਚੰਡੀਗੜ੍ਹ ਨਗਰ ਨਿਗਮ ਦੇ ਸਦਨ ’ਚ ਪੁੱਜੇ ਸਨ। ਅਗਲੇ ਹੀ ਵਰ੍ਹੇ ਉਹ ਮੇਅਰ ਬਣ ਗਏ ਸਨ।

ਐਡਵੋਕੇਟ ਰਾਜ ਬਾਲਾ ਮਲਿਕ ਬਣੇ ਚੰਡੀਗੜ੍ਹ ਦੇ 24ਵੇਂ ਮੇਅਰ

 

ਸਾਲ 2014 ’ਚ ਸ੍ਰੀਮਤੀ ਰਾਜ ਬਾਲਾ ਭਾਜਪਾ ’ਚ ਆ ਗਏ ਸਨ ਤੇ ਉਨ੍ਹਾਂ ਨੂੰ ਹਰਿਆਣਾ ਦੇ ਕਿਸੇ ਵਿਧਾਨ ਸਭਾ ਹਲਕੇ ’ਚ ਟਿਕਟ ਮਿਲਣ ਦੀ ਆਸ ਸੀ। ਫਿਰ 2016 ’ਚ ਉਨ੍ਹਾਂ ਨੇ ਮੁੜ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲੜੀ ਸੀ ਤੇ ਵਾਰਡ ਨੰਬਰ 2 (ਸੈਕਟਰ 12, 14 ਤੇ 15) ਤੋਂ ਚੋਣ ਜਿੱਤੀ ਸੀ।

 

 

ਸ੍ਰੀਮਤੀ ਰਾਜ ਬਾਲਾ ਦੇ ਵਿਰੋਧੀ ਉਮੀਦਵਾਰ ਗੁਰਬਖ਼ਸ਼ ਰਾਵਤ ਪਹਿਲਾਂ ਡਿਪਟੀ ਮੇਅਰ ਰਹਿ ਚੁੱਕੇ ਹਨ ਤੇ ਉਹ ਵਾਰਡ ਨੰਬਰ 9 (ਸੈਕਟਰ 39 ਤੇ 40) ਦੀ ਨੁਮਾਇੰਦਗੀ ਕਰਦੇ ਹਨ।

 

 

ਸ੍ਰੀਮਤੀ ਰਾਜ ਬਾਲਾ ਮਲਿਕ ਨੂੰ ਲਗਭਗ ਆਪਣੀ ਪਾਰਟੀ ਦੇ ਸਾਰੇ ਸਾਥੀ ਕੌਂਸਲਰਾਂ ਦਾ ਸਹਿਯੋਗ ਹਾਸਲ ਹੈ; ਇਸੇ ਲਈ ਭਾਜਪਾ ਨੇ ਉਨ੍ਹਾਂ ਨੂੰ ਹੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Advocate Raj Bala Malik becomes Chandigarh s 24th Mayor