ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖਾਧੜੀ ਦੇ ਦੋਸ਼ ਹੇਠ ਐਰੋ ਹੋਮਜ਼ ਦੇ ਬਿਲਡਰ ਖਿਲਾਫ ਇਕ ਹੋਰ ਮਾਮਲਾ ਦਰਜ

ਧੋਖਾਧੜੀ ਦੇ ਦੋਸ਼ ਹੇਠ ਐਰੋ ਹੋਮਜ਼ ਦੇ ਬਿਲਡਰ ਖਿਲਾਫ ਮਾਮਲਾ ਦਰਜ

ਸਥਾਨਕ ਪੁਲਿਸ ਨੇ ਪੀਰਮੁਛੱਲਾ ਦੇ ਇਕ ਵਸਨੀਕ ਦੀ ਸ਼ਿਕਾਇਤ ਤੇ ਗਾਜ਼ੀਪੁਰ ਸੜਕ ਤੇ ਸਥਿਤ ਸੁਸਾਇਟੀ ਐਰੋ ਹੋਮਜ਼ ਦੇ ਬਿਲਡਰ ਖਿਲਾਫ ਧੋਖਾਧੜੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਰੇਸ਼ ਗੌਰਵ ਮਿੱਤਲ ਪੁੱਤਰ ਸੁਦਰਸ਼ਨ ਮਿੱਤਲ ਵਾਸੀ ਇੰਮਪੀਰੀਅਲ ਰੈਜ਼ੀਡੈਸੀ ਪੀਰਮੁਛੱਲਾ ਨੇ ਦੱਸਿਆ ਕਿ ਉਸ ਨੇ ਬਿਲਡਰ ਨਿਤਿਨ ਬੰਸਲ ਪੁੱਤਰ ਮੱਖਣ ਲਾਲ ਵਾਸੀ ਪੰਚਕੁਲਾ ਨਾਲ ਐਰੋ ਹੋਮਜ਼ ਵਿਖੇ ਇਕ ਫਲੈਟ ਦਾ ਸੌਦਾ ਕਰੀਬ 37 ਲੱਖ ਰੁਪਏ ਵਿਚ ਤੈਅ ਕੀਤਾ ਸੀ। ਜਿਸ ਦੇ ਬਿਆਨੇ ਵਜੋ ਉਸ ਨੇ ਕਰੀਬ ਸਾਢੇ ਪੰਦਰਾ ਲੱਖ ਰੁਪਏ ਅਦਾ ਕਰ ਦਿੱਤੇ ਸਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨਾਂ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਇਨਾਂ ਫਲੈਟਾ ਤੇ ਬਿਲਡਰ ਨੇ ਪਹਿਲਾ ਹੀ ਬੈਂਕ ਤੋਂ ਕਰੀਬ ਸਾਢੇ 27 ਕਰੋੜ ਰੁਪਏ ਦਾ ਲੋਨ ਲਿਆ ਹੋਇਆ ਹੈ। ਉਸ ਨੇ ਦੋਸ਼ ਲਾਇਆ ਕਿ ਉੱਕਤ ਬਿਲਡਰ ਨਾ ਹੀ ਤਾਂ ਉਸ ਦੀ ਰਕਮ ਵਾਪਿਸ ਕਰ ਰਿਹਾ ਹੈ ਅਤੇ ਨਾ ਹੀ ਉਸ ਦੇ ਫਲੈਟ ਦੀ ਰਜਿਸਟਰੀ ਕਰਵਾ ਰਿਹਾ ਹੈ। ਪੁਲਿਸ ਨੇ ਕਥਿਤ ਦੋਸ਼ੀ ਬਿਲਡਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਐਰੋ ਹੋਮਜ਼ ਦੇ ਬਿਲਡਰ ਖਿਲਾਫ ਇਹ ਧੋਖਾਧੜੀ ਦਾ ਕੋਈ ਪਹਿਲਾ ਮਾਮਾਲਾ ਨਹੀ ਹੈ ਇਸ ਤੋਂ ਪਹਿਲਾ ਵੀ ਇਸ ਬਿਲਡਰ ਖਿਲਾਫ ਕਈ ਮਾਮਲੇ ਦਰਜ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aero Homes Builder Booked