ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ’ਚ ਕਾਤਲਾਨਾ ਹਮਲੇ ਪਿੱਛੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ ਪਰ ਸਹੀ ਸਲਾਮਤ

ਪੰਜਾਬੀ ਗਾਇਕ ਕਰਨ ਔਜਲਾ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਸਨਿੱਚਰਵਾਰ ਦੀ ਰਾਤ ਨੂੰ ਕਾਤਲਾਨਾ ਹਮਲੇ ਤੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ ਦੱਸੇ ਜਾ ਰਹੇ ਹਨ ਪਰ ਉਂਝ ਸਹੀ–ਸਲਾਮਤ ਹਨ।

 

 

ਕੱਲ੍ਹ ਫ਼ੇਸਬੁੱਕ ਉੱਤੇ ਸੁਖਪ੍ਰੀਤ ਸਿੰਘ ਬੁੱਢਾ ਦੇ ਗਰੁੱਪ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਬਾਅਦ ’ਚ ਸੁਖਪ੍ਰੀਤ ਸਿੰਘ ਬੁੱਢਾ ਦੇ ਨਾਂਅ ਉੱਤੇ ਹੀ ਫ਼ੇਸਬੁੱਕ ਦੇ ਇੱਕ ਹੋਰ ਅਕਾਊਂਟ ਤੋਂ ਇਹ ਸੁਨੇਹਾ ਪੋਸਟ ਕੀਤਾ ਗਿਆ ਕਿ ਇਸ ਹਮਲੇ ਪਿੱਛੇ ਉਸ ਦੇ ਗੈਂਗ ਦਾ ਕੋਈ ਹੱਥ ਨਹੀਂ ਹੈ।

 

 

ਕੈਨੇਡਾ ’ਚ ਜਦੋਂ ਹਮਲਾ ਹੋਇਆ, ਤਦ ਰੇਹਾਨ ਰਿਕਾਰਡਜ਼ ਦੇ ਮਾਲਕ ਸੰਦੀਪ ਰੇਹਾਨ ਤੇ ਗਾਇਕ ਦੀਪ ਜੰਡੂ ਵੀ ਕਰਨ ਔਜਲਾ ਦੇ ਨਾਲ ਹੀ ਸਨ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 16 ਮਾਰਚ ਨੂੰ ਜਦੋਂ ਕਰਨ ਔਜਲਾ ਭਾਰਤ ਆਏ ਸਨ, ਤਦ ਵੀ ਉਨ੍ਹਾਂ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਇੱਕ ਧਮਕੀ ਭਰੀ ਕਾੱਲ ਮਿਲੀ ਸੀ।

 

 

ਉਹ ਕਾਲ ਸੁਖਪ੍ਰੀਤ ਸਿੰਘ ਬੁੱਢਾ ਵੱਲੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਹ ਉਹੀ ਸੁਖਪ੍ਰੀਤ ਬੁੱਢਾ ਹੈ, ਜੋ ਇੱਕ ਹੋਰ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹੋਏ ਕਾਤਲਾਨਾ ਹਮਲੇ ਵੇਲੇ ਉਸ ਮਾਮਲੇ ਦੇ ਮੁੱਖ ਦੋਸ਼ੀ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਦੇ ਨਾਲ ਸੀ। ਪੰਜਾਬ ਪੁਲਿਸ ਨੂੰ ਉਸ ਦੀ ਭਾਲ ਹੈ।

ਸੁਖਪ੍ਰੀਤ ਸਿੰਘ ਬੁੱਢਾ, ਜਿਸ ਨੇ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਹਮਲਾ ਕੀਤੇ ਹੋਣ ਤੋਂ ਇਨਕਾਰ ਕੀਤਾ

 

ਪੰਜਾਬ ਪੁਲਿਸ ਆਰਗੇਨਾਇਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਜਾਬੀ ਗਾਇਕ ਕਰਨ ਔਜਲਾ ਜਦੋਂ ਪੰਜਾਬ ਆਏ ਸਨ, ਤਦ ਉਨ੍ਹਾਂ ਨੂੰ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਸੀ। ਤਦ ਤੋਂ ਹੀ ਉਸ ਗਿਰੋਹ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ।

 

 

ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਬੁੱਢਾ ਦੇ ਨਾਂਅ ਉੱਤੇ ਜਿਹੜੇ ਵੀ ਫ਼ੇਸਬੁੱਕ ਅਕਾਊਂਟ ਚੱਲ ਰਹੇ ਹਨ, ਉਹ ਵਿਦੇਸ਼ ਤੋਂ ਹੀ ਆਪਰੇਟ ਹੋ ਰਹੇ ਹਨ।

 

 

ਕੱਲ੍ਹ ਜਿਸ ਫ਼ੇਸਬੁੱਕ ਸੁਨੇਹੇ ਨੂੰ ਬਾਅਦ ’ਚ ਸੁਖਪ੍ਰੀਤ ਸਿੰਘ ਬੁੱਢਾ ਨੇ ਬਾਅਦ ’ਚ ‘ਘਟੀਆ’ ਆਖ ਕੇ ਰੱਦ ਕਰ ਦਿੱਤਾ ਸੀ; ਉਸ ਵਿੱਚ ਲਿਖਿਆ ਸੀ –

 

 ‘ਰੇਹਾਨ ਰਿਕਾਰਡਜ਼ ਵਾਲੇ ਸੰਦੀਪ ਰੇਹਾਨ ਤੇ ਕਰਨ ਔਜਲਾ ਦਾ ਸੁਖਪ੍ਰੀਤ ਬੁੱਢਾ ਨਾਲ ਜੋ ਰੌਲ਼ਾ ਚੱਲ ਰਿਹਾ ਸੀ, ਉਸ ਕਾਰਨ ਇਨ੍ਹਾਂ ਦੋਵਾਂ ਨੇ ਪੰਜਾਬ ਵਿੱਚ ਲੋਕਾਂ ਉੱਤੇ ਪ੍ਰਭਾਵ ਪਾਉਣ ਲਈ ਜ਼ੈੱਡ–ਪਲੱਸ ਸੁਰੱਖਿਆ ਲੈ ਲਈ ਸੀ ਪਰ ਉਹ ਸਕਿਓਰਿਟੀ ਉਨ੍ਹਾਂ ਨਾਲ ਕੈਨੇਡਾ ਤੱਕ ਨਹੀਂ ਗਈ। ਫਿਰ ਸੁਖਪ੍ਰੀਤ ਬੁੱਢਾ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਕੈਨੇਡਾ ਵਿੱਚ ਹੀ ਇੱਕ ਦਿਨ ’ਚ ਦੋ ਵਾਰ ਗੋਲੀਆਂ ਮਰਵਾ ਦਿੱਤੀਆਂ।’

 

ਪਰ ਇਸ ਸੁਨੇਹੇ ਨੂੰ ਸੁਖਪ੍ਰੀਤ ਨੇ ਬਾਅਦ ’ਚ ਅਪਨਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਸ ਹਮਲੇ ਪਿੱਛੇ ਉਸ ਦੇ ਗਿਰੋਹ ਦਾ ਕੋਈ ਹੱਥ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After attempt to murder attack Punjabi Singer Karan Aujla is OK