ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੋਟੇ ਘੁਬਾਇਆ ਨੂੰ ਘੇਰਨ ਵਾਲੀ SHO ਲਵਮੀਤ ਕੌਰ ਦੀ ਬਦਲੀ

ਦਵਿੰਦਰ ਘੁਬਾਇਆ

ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਬਹਿਸ ਕਰਨ ਵਾਲੀ SHO ਲਵਮੀਤ ਕੌਰ ਦਾ ਤਬਾਦਲਾ ਹੋ ਗਿਆ ਹੈ। ਲਵਮੀਤ ਕੌਰ ਨੂੰ ਫਾਜ਼ਿਲਕਾ ਤੋਂ ਜਲਾਲਾਬਾਦ ਭੇਜ ਦਿੱਤਾ ਗਿਆ ਹੈ।ਨਾਲ 6 ਹੋਰ ਕਰਮਚਾਰੀਆਂ ਦੇ ਵੀ ਤਬਾਦਲੇ ਹੋਏ ਹਨ।

 

ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤ ਤੇ ਵਿਧਾਨ ਸਭਾ ਅਸੈਂਬਲੀ ਹਲਕੇ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ  ਦਵਿੰਦਰ ਸਿੰਘ ਘੁਬਾਇਆ ਨੇ ਇੱਕ ਮਹਿਲਾ ਸਟੇਸ਼ਨ ਹਾਊਸ ਅਫਸਰ (SHO) ਨਾਲ ਬਦਸਲੂਕੀ ਕੀਤੀ ਸੀ। ਬਦਸਲੂਕੀ ਦਾ ਕਾਰਨ ਇੱਕ ਕਾਂਗਰਸੀ ਵਰਕਰ ਨੂੰ ਚਲਾਨ ਜਾਰੀ ਕਰਨਾ ਹੈ।


ਦਵਿੰਦਰ ਸਿੰਘ ਘੁਬਾਇਆ, ਪੰਜਾਬ ਵਿਧਾਨ ਸਭਾ ਵਿੱਚ ਇਕ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹਨ,ਵੱਲੋਂ ਐਸ.ਐਚ.ਓ. ਲਵਮੀਤ ਕੌਰ ਨਾਲ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ ਗਈ। ਜੋ ਕਿ  ਪਹਿਲਾਂ ਫਾਜ਼ਿਲਕਾ ਸ਼ਹਿਰ ਪੁਲਿਸ ਥਾਣੇ 'ਚ ਤਾਇਨਾਤ ਸਨ, ਜੋ ਘੁਬਾਇਆ ਦੇ ਹਲਕੇ ਵਿੱਚ ਪੈਂਦਾ ਹੈ।


ਆਡੀਓ ਰਿਕਾਰਡਿੰਗ ਵਿੱਚ, ਐਮ.ਐਲ.ਏ. ਘੁਬਾਇਆ ਨੇ ਐਸ.ਐਚ.ਓ. ਨੂੰ ਕਿਹਾ, ਤੁਸੀਂ ਆਪਣੇ ਹੀ ਬੰਦਿਆਂ ਨੂੰ ਤੰਗ ਕਰਨ ਲੱਗ ਪਏ...ਕੀ ਗੱਲ ਏ, ਜਿਸ ਦੇ ਜਵਾਬ ਵਿੱਚ ਐਸ.ਐਚ.ਓ. ਨੇ ਕਿਹਾ ਕਿ ਸਰ, ਮੈਂ ਉਸ ਬੰਦੇ ਨੂੰ ਦਸਤਾਵੇਜ਼ ਦਿਖਾਉਣ ਨੂੰ ਕਿਹਾ ਸੀ,  ਉਹ ਮੈਨੂੰ ਕਹਿੰਦਾ ਤੂੰ ਕੌਣ ਹੈਂ, ਮੈਂ ਐਸਐਚਓ ਵਜੋਂ ਨਿਯੁਕਤ ਕੀਤੀ ਗਈ ਹੈ ਕੋਈ ਵੀ ਮੇਰੀ ਬੇਇੱਜ਼ਤੀ ਨਹੀਂ ਕਰ ਸਕਦਾ''।

 

ਛੋਟੇ ਘੁਬਾਇਆ ਨੂੰ ਖਰੀਆਂ ਸੁਣਾਉਣ ਵਾਲੀ SHO ਲਵਮੀਤ ਕੌਰ ਦਾ ਬਦਲੀ

ਤਬਾਦਲਾ ਹੋਏ ਹੋਰ ਕਰਮਚਾਰੀਆਂ ਦੇ ਨਾਂਅ ਹੇਠ ਪੜ੍ਹੋ : ਤਸਵੀਰ ਬਾਬੂਸ਼ਾਹੀ ਡਾੱਟ ਕਾੱਮ ਤੋਂ ਧੰਨਵਾਦ ਸਹਿਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after audio leak sho luvmeet trasfered to jalabaad from fazilka