ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਬਠਿੰਡਾ ਮਗਰੋਂ ਲੁਧਿਆਣਾ ਜਾਂ ਜਲੰਧਰ ’ਚ ਬਣ ਸਕਦੈ ਦੂਜਾ ਏਮਜ਼

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਪੰਜਾਬ ਦੂਜੇ ਏਮਜ਼ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਇਤਿਹਾਸਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਬਾਰੇ ਸੂਬੇ ਤੋਂ ਵਿਸਤਿ੍ਰਤ ਪ੍ਰਸਤਾਵ ਦੀ ਮੰਗ ਕੀਤੀ ਹੈ ਕੇਂਦਰੀ ਸਿਹਤ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਬੇਨਤੀ ਦੇ ਸੰਦਰਭ ਵਿੱਚ ਇਹ ਪ੍ਰਸਤਾਵ ਮੰਗਿਆ ਹੈ

 

 

 


ਮੁੱਖ ਮੰਤਰੀ ਨੇ ਅੱਜ ਇਥੇ ਇੱਕ ਮੀਟਿੰਗ ਦੌਰਾਨ ਡਾ. ਵਰਧਨ ਕੋਲ ਇਹ ਮੁੱਦਾ ਉਠਾਇਆ ਉਨ੍ਹਾਂ ਦੱਸਿਆ ਕਿ ਕੇਂਦਰੀ ਸਿਹਤ ਅਤੇ ਵਿੱਤ ਮੰਤਰੀਆਂ ਨੂੰ ਭੇਜੇ ਵੱਖ ਪੱਤਰਾਂ ਪੰਜਾਬ ਦੂਜੇ ਏਮਜ਼ ਨੂੰ ਇਸ ਵਿਸ਼ੇਸ਼ ਮੌਕੇ ਸਮਰਪਿਤ ਕਰਨ ਲਈ ਕੇਂਦਰ ਤੋਂ ਆਗਿਆ ਦੀ ਮੰਗ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਨੇ ਕੇਂਦਰੀ ਬਜਟ ਜਾਰੀ ਹੋਣ ਤੋਂ ਬਾਅਦ ਇਸ ਮਾਮਲੇਤੇ ਵਿਚਾਰ ਦਾ ਭਰੋਸਾ ਦਿਵਾਇਆ ਸੀ ਪਹਿਲਾ ਏਮਜ਼ ਬਠਿੰਡਾ ਵਿਖੇ ਪਹਿਲਾਂ ਹੀ ਤਿਆਰ ਕੀਤਾ ਜਾ ਰਿਹਾ ਹੈ ਪੰਜਾਬ ਨੇ ਦੂਜੇ ਏਮਜ਼ ਦਾ ਪ੍ਰਸਤਾਵ ਲੁਧਿਆਣਾ ਜਾਂ ਜਲੰਧਰ ਵਿਖੇ ਕੀਤਾ ਹੈ

 

ਕੇਂਦਰੀ ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 250 ਕਰੋੜ ਰੁਪਏ ਦੀ ਲਾਗਤ ਵਾਲੀ ਜਲੰਧਰ ਵਿਖੇ ਪਿੰਮਜ (ਪੀ.ਆਈ.ਐਮ.ਐਸ) ਇਮਾਰਤ ਨੂੰ ਇਸ ਮਕਸਦ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਉਨਾਂ ਕਿਹਾ ਕਿ ਏਮਜ਼ ਦੇ ਬਠਿੰਡਾ ਪ੍ਰਾਜੈਕਟ ਲਈ ਸੂਬਾ ਸਰਕਾਰ ਵੱਲੋਂ ਸਾਰੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਸ ਸਬੰਧ ਵਿੱਚ ਕੁਝ ਵੀ ਲੰਬਿਤ ਨਹੀਂ ਹੈ


ਮੁੱਖ ਮੰਤਰੀ ਨੇ ਕਿਹਾ ਕਿ ਡਾ. ਵਰਧਨ ਨੇ ਇਸ ਪ੍ਰਸਤਾਵ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਸ ਮੰਗ ਬਾਰੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੂੰ ਕੇਂਦਰੀ ਸਿਹਤ ਸਕੱਤਰ ਕੋਲ ਇਹ ਮਾਮਲਾ ਅੱਗੇ ਖੜਨ ਲਈ ਆਖਿਆ ਹੈ


ਮੁੱਖ ਮੰਤਰੀ ਨੇ ਫਿਰੋਜ਼ਪੁਰ ਵਿਖੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੀ ਪ੍ਰਵਾਨਗੀ ਬਾਰੇ ਵੀ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ ਸੂਬਾ ਸਰਕਾਰ ਨੇ ਇਸ ਸਬੰਧ ਵਿੱਚ ਜ਼ਮੀਨ ਪੀ.ਜੀ.ਆਈ ਨੂੰ ਤਬਦੀਲ ਕਰ ਦਿੱਤੀ ਹੈ ਪਰ ਇਸ ਬਾਰੇ ਫਾਈਲ ਕੇਂਦਰੀ ਸਿਹਤ ਮੰਤਰਾਲੇ ਕੋਲ ਪ੍ਰਵਾਨਗੀ ਲਈ ਲੰਬਿਤ ਪਈ ਹੋਈ ਹੈ ਮੁੱਖ ਮੰਤਰੀ ਦੇ ਅਨੁਸਾਰ ਫਿਰੋਜ਼ਪੁਰ ਇਕ ਸਰਹੱਦੀ ਜ਼ਿਲਾ ਹੈ ਵਿਕਾਸ ਦੇ ਲਈ ਨੀਤੀ ਆਯੋਗ ਵੱਲੋਂ ਚੁਣੇ ਗਏ 120 ਪਿਛੜੇ ਜ਼ਿਲਿਆਂ ਵਿੱਚੋ ਇਹ ਇੱਕ ਹੈ


ਇਸ ਦੌਰਾਨ ਨਸ਼ਿਆਂ ਦੀ ਸਮੱਸਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਨਸ਼ਿਆਂ ਬਾਰੇ ਰਾਸ਼ਟਰੀ ਨੀਤੀ ਦੀ ਮੰਗ ਦੋਹਰਾਈਉਨਾਂ ਨੇ ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਥੈਰੇਪੀ ਨੂੰ ਭਾਰਤ ਸਰਕਾਰ ਦੀ .ਐਸ.ਟੀ (ਓਪੀਓਡ ਸਬਸਟਿਚਿਊਸ਼ਨ ਥੈਰੇਪੀ) ਦੇ ਨਾਲ ਜੋੜਨ ਦੀ ਜ਼ਰੂਰਤਤੇ ਜ਼ੋਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਨਸ਼ਿਆਂ ਦੇ ਇਲਾਜ ਲਈ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਇਸ ਸਬੰਧ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਉਨਾਂ ਦਾ ਵਿਭਾਗ ਸੂਬੇ ਦੀਆਂ ਕੋਸ਼ਿਸ਼ਾਂ ਦੀ ਮਦਦ ਕਰਕੇ ਖੁਸ਼ ਹੋਵੇਗਾ

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Bathinda second AIIMS can be made in Ludhiana or Jalandhar