ਅਗਲੀ ਕਹਾਣੀ

ਅਤੁਲ ਨੰਦਾ ਦੇ ਹੱਕ 'ਚ ਡਟੇ CM ਕੈਪਟਨ, ਕਿਹਾ- ਬੀਰ ਦਵਿੰਦਰ ਨੂੰ ਲੋਕਾਂ ਨੇ ਨਕਾਰਿਆ

ਅਤੁਲ ਨੰਦਾ ਦੇ ਹੱਕ 'ਚ ਡਟੇ CM ਕੈਪਟਨ

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਅਸਤੀਫ਼ੇ ਦੀ ਚਰਚਾ ਉੱਤੇ ਵਿਰਾਮ ਲਗਾ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਨੰਦਾ ਬਹੁਤ ਹੀ ਯੋਗ ਅਧਿਕਾਰੀ ਹੈ ਤੇ ਉਹ ਸੂਬੇ ਦੇ ਹਿੱਤਾਂ ਖ਼ਿਲਾਫ਼ ਜਾ ਕੇ ਕੁਜ ਵੀ ਨਹੀਂ ਕਰ ਸਕਦੇ।

 

ਮੁੱਖ ਮਤਰੀ ਨੇ ਸਾਫ਼ ਕਰ ਦਿੱਤਾ ਕਿ ਅਤੁਲ ਨੰਦਾ ਦੇ ਅਸਤੀਫ਼ੇ ਦਾ ਜਾਂ ਉਨ੍ਹਾਂ ਨੂੰ ਹਟਾ ਦੇਣ ਦਾ ਤਾਂ ਕੋਈ ਸਵਾਲ ਹੀ ਖੜ੍ਹਾਂ ਨਹੀਂ ਹੁੰਦਾ। ਬੀਰ ਦਵਿੰਦਰ ਵੱਲੋਂ ਜੋ ਇਲਜ਼ਾਮ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਨਾਲ ਬੇਤੁਕੇ ਹਨ। ਜਿਨ੍ਹਾਂ ਦੇ ਦਮ 'ਤੇ ਅਸਤੀਫ਼ਾ ਨਹੀਂ ਲਿਆ ਜਾ ਸਕਦਾ।

 

ਕੈਪਟਨ ਨੇ ਅੱਗੇ ਕਿਹਾ ਕਿ ਬੀਰ ਦਵਿੰਦਰ ਨੂੰ ਤਾਂ ਲੋਕਾਂ ਨੇ ਵੀ ਨਕਾਰ ਦਿੱਤਾ ਹੈ।

 

ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਦਫ਼ਤਰ ਰਾਜ ਦੇ ਦੋ ਅਹਿਮ ਫੈਸਲਿਆਂ ਨੂੰ ਬਚਾਉਣ ਵਿੱਚ ਅਸਫਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੰਦਾ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AG Nanda will not resign says CM bir davinder is rejected leader