ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਬਠਿੰਡਾ ਬੰਦ

ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਬਠਿੰਡਾ ਬੰਦ। ਫੋਟੋ : ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

1 / 3ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਬਠਿੰਡਾ ਬੰਦ। ਫੋਟੋ : ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਬਠਿੰਡਾ ਬੰਦ। ਫੋਟੋ : ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

2 / 3ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਬਠਿੰਡਾ ਬੰਦ। ਫੋਟੋ : ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਲੋਕਾਂ ਦਾ ਵੱਡਾ ਇਕੱਠ। ਫੋਟੋ : ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

3 / 3ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਲੋਕਾਂ ਦਾ ਵੱਡਾ ਇਕੱਠ। ਫੋਟੋ : ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

PreviousNext

ਗੁਰੂ ਰਵਿਦਾਸ ਦਾ ਮੰਦਰ ਢਾਹੁਣ ਦੇ ਵਿਰੋਧ ਵਿਚ ਅੱਜ ਦਿੱਤੇ ਬੰਦ ਦੇ ਸੱਦੇ ਉਤੇ ਬਠਿੰਡਾ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਮੰਦਰ ਢਾਹੁਣ ਦੇ ਵਿਰੋਧ ਵਿਚ ਬਠਿੰਡਾ ਦੇ ਸਦਭਾਵਨਾ ਚੌਂਕ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।

 

ਇਸ ਤੋਂ ਪਹਿਲਾਂ ਸ਼ਹਿਰ ਕਰੀਬ ਪੂਰੀ ਤਰ੍ਹਾਂ ਹੀ ਬੰਦ ਸੀ। ਮੰਦਰ ਢਾਹੁਣ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਵੱਲੋਂ ਕੁਝ ਸਮੇਂ ਵਿਚ ਹੀ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਦਿੱਲੀ ਦੇ ਤੁਗ਼ਲਕਾਬਾਦ ਖੇਤਰ ਵਿਚ 500 ਸਾਲ ਪੁਰਾਣਾ ਗੁਰੂ ਰਵਿਦਾਸ ਦਾ ਮੰਦਰ ਢਾਹ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੋ ਹੀ ਮੰਦਰ ਢਾਹੁਣ ਦੀ ਖਬਰ ਪੰਜਾਬ ਤੱਕ ਪਹੁੰਚੀ ਸੀ ਤਾਂ ਉਸੇ ਦਿਨ ਹੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ।

 

ਦਲਿਤ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।  ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Against the demolition of Guru Ravidas Temple: Bathinda closed